ਅਮਰੀਕਾ ਵਿਚ ਇਸਰਾਈਲ ਦੇ ਕੌਂਸਲਖਾਨੇ ਅੱਗੇ ਇਕ ਵਿਅਕਤੀ ਵੱਲੋਂ ਆਤਮਦਾਹ ਦੀ ਕੋਸ਼ਿਸ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਜਾਰਜੀਆ ਰਾਜ ਵਿਚ ਐਟਲਾਂਟਾ ਵਿਖੇ ਇਸਰਾਈਲ ਕੌਂਸਲੇਟ ਦੇ ਬਾਹਰਵਾਰ ਇਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਵਿਚ ਉਹ ਗੰਭੀਰ ਜਖਮੀ ਹੋ ਗਿਆ। ਐਟਲਾਂਟਾ ਪੁਲਿਸ ਮੁਖੀ ਡਰੇਨ ਸ਼ੀਰਬੌਮ ਨੇ ਇਸ ਘਟਨਾ ਨੂੰ ਸਿਰੇ ਦਾ ਰਾਜਸੀ ਕਦਮ ਕਰਾਰ ਦਿੱਤਾ ਹੈ। ਪੁਲਿਸ ਮੁੱਖੀ ਅਨੁਸਾਰ ਇਹ ਘਟਨਾ ਕੌਂਸਲੇਟ ਜਨਰਲ ਆਫ ਇਸਰਾਈਲ ਦਫਤਰ ਦੇ ਬਾਹਰਵਾਰ ਦੁਪਹਿਰ ਵੇਲੇ ਵਾਪਰੀ। ਉਨਾਂ ਕਿਹਾ ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਕੌਂਸਲੇਟ ਵਿਖੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਪ੍ਰਦਰਸ਼ਨਕਾਰੀ ਨੂੰ ਅੱਗ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਕ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਿਆ। ਮੌਕੇ ਤੋਂ ਇਕ ਫਸਲਤੀਨੀ ਝੰਡਾ ਵੀ ਬਰਾਮਦ ਹੋਇਆ ਹੈ।
Comments (0)