‘ਮੈਂ ਤੇ ਮੇਰੀ ਜਾਨ’ ਦੀਆਂ ਪਈਆਂ ਧੁੰਮਾਂ
ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਯੂ.ਕੇ. ਟੂਰ 25 ਫਰਵਰੀ ਤੋਂ
ਲੰਡਨ/ਬਿਊਰੋ ਨਿਊਜ਼:
ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਨਵੇਂ ਤਟ ਪਹਿਲੇ ਸੋਲੋ ਗਾਣੇ ‘ਮੈਂ ਤੇ ਮੇਰੀ ਜਾਨ’ ਰਿਲੀਜ਼ ਹੋਗਈ ਹੈ ਇਹ ਗੀਤ ਉਸਦੀ ਛੇਤੀ ਹੀ ਆ ਰਹੀ ‘ਸੀਜਨਜ਼ ਆਫ਼ ਸਰਤਾਜ’ (ਸਰਤਾਜ ਦੇ ਮੌਸਮ) ਐਲਬਮ ਦਾ ਹਿੱਸਾ ਹੈ। 7 ਗੀਤਾਂ ਵਾਲੀ ਸੰਗੀਤਕ ਵੀਡੀਓ ਲਈ ਜਤਿੰਦਰ ਸ਼ਾਹ ਦੇ ਸੰਗੀਤ ਵਾਲੀ ‘ਸੀਜਨਜ਼ ਆਫ਼ ਸਰਤਾਜ’, ਜਿਹੜੀ ਪ੍ਰੇਮੀਆਂ ਦੇ ਮਹੀਨੇ ਨੂੰ ਸਮਰਪਿੱਤ ਹੋਣ ਕਾਰਨ ਅਗਲੇ ਕੁਝ ਹਫ਼ਤਿਆਂ ਵਿੱਚ ਸਰੋਤਿਆਂ ਦੇ ਰੂਬਰੂ ਹੋਵੇਗੀ, ਵਿੱਚ ਪਿਆਰ ਦੇ ਪਲਾਂ ਨੂੰ ਰੂਪਮਾਨ ਕਰਦੇ ਗੀਤ ਹਨ।
‘ਮੈਂ ਤੇ ਮੇਰੀ ਜਾਨ’ ਬੀਟ ਵਾਲਾ ਪਿਆਰ ਗੀਤ ਹੈ ਜਿਹੜਾ ਦੁਨੀਆਂ ‘ਚ ਧੁੰਮਾਂ ਪਾਉਣ ਵਾਲੇ ਪੰਜਾਬੀ ਗੀਤਾਂ ਦੀ ਪਹਿਲੀ ਸ਼੍ਰੇਣੀ ਵਿੱਚ ਆਉਂਦਾ ਹੈ। ਉੱਘੇ ਕਲਾਕਾਰ ਸੰਦੀਪ ਸ਼ਰਮਾ ਦੀ ਨਿਰਦੇਸ਼ਨਾਂ ਵਾਲੀ ਵੀਡੀਓ 4 ਮਿੰਟਾਂ ਦੇ ਵਿੱਚ ਹੀ ਖੂਬਸੂਰਤ ਪਿਆਰ ਕਹਾਣੀ ਰਾਹੀਂ ਸਰੋਤਿਆਂ/ਦਰਸ਼ਕਾਂ ਦੇ ਮਨ ਮੋਹ ਲੈਂਦੀ ਹੈ।
‘ਮੈਂ ਤੇ ਮੇਰੀ ਜਾਨ’ ਗੀਤ ਸਤਿੰਦਰ ਸਰਤਾਜ, ਜਿਸਨੇ ਬਹੁ ਚਰਚਿਤ ਹੌਲੀਵੁੱਡ ਫਿਲਮ ‘ਦ ਬਲੈਕ ਪ੍ਰਿੰਸ’ ‘ਚ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਬਾਖੂਬੀ ਨਿਭਾਉਂਦਿਆਂਂ ਸਿਨਮਾ ਪ੍ਰੇਮੀਆਂ ਦੇ ਦਿਲਾਂ ਵਿੱਚ ਅਪਣੀ ਥਾਂ ਬਣਾਈ ਹੈ, ਦੇ 25 ਫਰਵਰੀ ਨੂੰ ਸ਼ੁਰੂ ਹੋ ਰਹੇ ‘ਮਹਾਰਾਜਾ’ ਟੂਰ ਪ੍ਰੋਗਰਾਮ ਤੋਂ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਖਲਬਲੀ ਮਚਾ ਦਿੱਤੀ ਹੈ।
ਸਤਿੰਦਰ ਸਰਤਾਜ ਅਪਣੇ ਯੂ.ਕੇ. ਟੂਰ ਦੌਰਾਨ ਦੀ ਸ਼ੁਰੂਆਤ 25 ਫਰਵਰੀ ਨੂੰ ਗਰੇਵਸੈਂਡ ਦੇ ਵੁੱਡਵਿਲ ਥੀਏਟਰ ਤੋਂ ਕਰੇਗਾ। ਉਸਦੇ ਅਗਲੇ ਪ੍ਰੋਗਰਾਮ ਦਾ ਵੇਰਵਾ ਇਸ ਤਰ੍ਹਾਂ ਹੈ: 1 ਮਾਰਚ-ਇਮਪਾਇਰ ਥੀਏਟਰ, ਸੰਦਰਲੈਂਡ, 3 ਮਾਰਚ-ਸਿਫਨੀ ਹਾਲ, ਬਰਮਿੰਘਮ, 4 ਮਾਰਚ-ਡੈਮੋਂਫੋਰਟ, ਲਾਈਸੈਸਟਰ, 9 ਮਾਰਚ-ਗਰੈਂਡ ਥੀਏਟਰ, ਵੁੱਲਰਹੰਪਟਨ ਅਤੇ 11 ਮਾਰਚ-ਦ ਐਸਐਸਈ ਅਰੀਨਾ, ਲੰਡਨ।
ਖ਼ਾਸ ਗੱਲ ਇੱਹ ਕਿ ਸਰਤਾਜ ਦੇ ਯੂ.ਕੇ. ਟੂਰ ਦੇ ਪ੍ਰੋਗਰਾਮਾਂ ਦੀ ਸਰੋਤਿਆਂ ਵਲੋਂ ਤੀਬਰਤਾ ਨਾਲ ਉਡੀਕ ਕੀਤੀ ਜਾ ਰਹੀ ਤੇ ਟਿਕਟਾਂ ਦੀ ਦਿਨੋਂ ਦਿਨ ਵੱਧ ਰਹੀ ਮੰਗ ਦੇ ਮਦੇਨਜ਼ਰ ਪ੍ਰਬੰਧਕਾਂ ਨੂੰ ਸਾਰੇ ਸ਼ੋਅ ਸੋਲਡ ਆਉਣ ਹੋਣ ਦੀ ਉਮੀਦ ਹੈ।
Comments (0)