ਕਾਂਗਰਸ ਤੇ ਭਜਪਾ ਵਿਚਾਲੇ ‘ਡੇਟਾ ਜੰਗ’

ਕਾਂਗਰਸ ਤੇ ਭਜਪਾ ਵਿਚਾਲੇ ‘ਡੇਟਾ ਜੰਗ’

ਜਾਸੂਸੀ ਦਾ ‘ਬਿੱਗ ਬੌਸ’ ਹੈ ਮੋਦੀ: ਰਾਹੁਲ ਗਾਂਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਅਤੇ ਭਾਜਪਾ ‘ਚ ਡੇਟਾ ਨਸ਼ਰ ਦੀ ਸ਼ਬਦੀ ਜੰਗ ਹੋਰ ਤੇਜ਼ ਹੋ ਗਈ। ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀਆਂ ਦੀ ਜਾਸੂਸੀ ਕਰਾਉਣ ਵਾਲਾ ‘ਬਿੱਗ ਬੌਸ’ ਕਰਾਰ ਦਿੱਤਾ ਹੈ ਜਦਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ‘ਛੋਟਾ ਭੀਮ’ ਵੀ ਜਾਣਦਾ ਹੈ ਕਿ ਇਹ ਜਾਸੂਸੀ ਨਹੀਂ ਹੈ। ਹੁਕਮਰਾਨ ਭਾਜਪਾ ਨੇ ਕਾਂਗਰਸ ‘ਤੇ ਡੇਟਾ ਚੋਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ‘ਤੇ ਦੋਸ਼ ਜੱਗ ਜ਼ਾਹਿਰ ਹੋ ਗਏ ਤਾਂ ਕਾਂਗਰਸ ਨੇ ਆਪਣਾ ਐਪ ਹਟਾ ਲਿਆ। ਉਂਜ ਕਾਂਗਰਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਾਈਟ ਖ਼ਰਾਬ ਹੈ ਅਤੇ ਸਾਰੀ ਮੈਂਬਰਸ਼ਿਪ ਪਾਰਟੀ ਦੀ ਵੈੱਬਸਾਈਟ ਰਾਹੀਂ ਕੀਤੀ ਜਾ ਰਹੀ ਹੈ। ਟਵਿੱਟਰ ‘ਤੇ ਰਾਹੁਲ ਗਾਂਧੀ ਨੇ ਕਿਹਾ,”ਮੋਦੀ ਦਾ ਨਮੋ ਐਪ ਗੁਪਤ ਢੰਗ ਨਾਲ ਤੁਹਾਡੇ ਦੋਸਤਾਂ ਅਤੇ ਪਰਿਵਾਰ ਦੇ ਸੰਪਰਕਾਂ, ਆਡੀਓ, ਵੀਡਿਓ ਅਤੇ ਲੋਕੇਸ਼ਨ ‘ਤੇ ਜੀਪੀਐਸ ਰਾਹੀਂ ਨਜ਼ਰ ਰੱਖ ਰਿਹਾ ਹੈ। ਉਹ (ਮੋਦੀ) ਬਿੱਗ ਬੌਸ ਹਨ ਜਿਨ੍ਹਾਂ ਨੂੰ ਭਾਰਤੀਆਂ ਦੀ ਜਾਸੂਸੀ ਕਰਨਾ ਪਸੰਦ ਹੈ।” ਉਨ੍ਹਾਂ ਕਿਹਾ ਕਿ ਹੁਣ 13 ਲੱਖ ਐਨਸੀਸੀ ਕੈਡੇਟਾਂ ਨੂੰ ਇਹ ਐਪ ਡਾ?ੂਨਲੋਡ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।  ‘ਇਹ ਡੇਟਾ ਭਾਰਤ ਵਾਸੀਆਂ ਦਾ ਹੈ ਨਾ ਕਿ ਮੋਦੀ ਦਾ।’ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ,”ਰਾਹੁਲ ਗਾਂਧੀ ਜੀ, ‘ਛੋਟਾ ਭੀਮ’ ਵੀ ਜਾਣਦਾ ਹੈ ਕਿ ਐਪਸ ‘ਤੇ ਮੰਗੀ ਜਾਂਦੀ ਇਜਾਜ਼ਤ ਦਾ ਮਤਲਬ ਜਾਸੂਸੀ ਨਹੀਂ ਹੈ।”

ਭਾਜਪਾ ਨੇ ਕਿਹਾ : ‘ਰਾਹੁਲ ਤਕਨਾਲੋਜੀ ਤੋਂ ਕੋਰਾ’  
ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੋਸ਼ਾਂ ਨੂੰ ਤਕਨਾਲੋਜੀ ਅਨਪੜ੍ਹਤਾ ਦਾ ਕੇਸ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੈਂਬਰਿਜ ਐਨਾਲਾ?ੀਟਿਕਾ ਦੀ ਸਹਾਇਤਾ ਲੈਣ ਦਾ ਪਰਦਾਫ਼ਾਸ਼ ਹੋਣ ‘ਤੇ ਉਹ ਬੌਖਲਾ ਗਏ ਹਨ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਰਾਹੁਲ ‘ਤੇ ਵਰ੍ਹਦਿਆਂ ਕਿਹਾ ਕਿ ਅਜਿਹੀ ਅਨਪੜ੍ਹਤਾ ਭਾਰਤੀ ਸਿਆਸਤ ‘ਚ ਮੁਸ਼ਕਲ ਨਾਲ ਦੇਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੱਲ ਨੂੰ ਉਹ ਆਖਣਗੇ ਕਿ ਨਮੋ ਐਪ ਰਾਹੀਂ ਮੋਦੀ ਅਤੇ ਭਾਜਪਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਜੁੜੇ ਹੋਏ ਹਨ।