ਸਿੱਖ ਇਤਿਹਾਸ ਬਾਰੇ ਅਹਿਮ ਫਿਲਮ ‘ਦ ਬਲੈਕ ਪ੍ਰਿੰਸ’ ਨੂੰ ਨਾਂਹ ਕਰਨ ਵਾਲੀ ਸੰਸਥਾ ਐਸਜੀਪੀਸੀ ਵਿਵਾਦਾਂ ‘ਚ ਘਿਰੀ ‘ਨਾਨਕ ਸ਼ਾਹ ਫ਼ਕੀਰ’ ਨੂੰ ਦਿੱਤਾ ਥਾਪੜਾ
ਲਾਸ ਏਂਜਲਸ/ਬਿਊਰੋ ਨਿਊਜ਼:
ਸਿੱਖਾਂ ਦੀ ਪਾਰਲੀਮੈਂਟ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਵਾਦਾਂ ‘ਚ ਘਿਰੀ ਫਿਲਮ ‘”ਨਾਨਕ ਸ਼ਾਹ ਫ਼ਕੀਰ” ਦੇ ਵਪਾਰੀਆਂ ਨੂੰ ਥਾਪੜਾ ਦਿੱਤੇ ਜਾਣ ਨਾਲ ਇਸ ਕਮੇਟੀ ਦਾ ਦੋਗਲਾ ਕਿਰਦਾਰ ਫਿਰ ਜੱਗ ਜਾਹਿਰ ਹੋਇਆ ਹੈ। ਜਦੋਂ ਕਿ ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉੱਤੇ ਬਣੀ ਹਾਲੀਵੁੱਡ ਦੀ ਬਹੁਤ ਹੀ ਅਹਿਮ ਤੇ ਮਿਆਰੀ ਫਿਲਮ ‘ਦ ਬਲੈਕ ਪ੍ਰਿੰਸ’ ਨੂੰ ਵਿਖਾਏ ਜਾਣ ਦੀ ਹਮਾਇਤ ਕਰਨ ਤੋਂ ਬਿਨਾਂ ਕਿਸੇ ਕਾਰਨੋਂ ਕੋਰੀ ਨਾਂਹ ਕਰ ਦਿੱਤੀ। ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬੰਡੂਗਰ ਤੱਕ ਜਦੋਂ ਕੁਝ ਜੁੰਮੇਵਾਰ ਸਿੱਖਾਂ ਵਲੋਂ ਇਸ ਸਬੰਧੀ ਪਹੁੰਚ ਕੀਤੀ ਗਈ ਤਾਂ ਉਸਨੇ ਫਿਲਮ ਵੇਖ ਕੇ ਕੋਈ ਨਿਰਣਾ ਲੈਣ ਦੀ ਬਜਾਏ ਆਨੀਂ ਬਹਾਨੀਂ ਪੱਲਾ ਝਾੜ ਲਿਆ।
ਹੁਣ ‘ਨਾਨਕ ਸ਼ਾਹ ਫਕੀਰ’ ਵਰਗੀ ਵਾਦ ਵਿਵਾਦੀ ਫ਼ਿਲਮ ਦੀ ਹਮਾਇਤ ਦੀ ਖ਼ਬਰ ਮਿਲਦਿਆਂ ‘ਦ ਬਲੈਕ ਪ੍ਰਿੰਸ’ ਦੇ ਐਗਜੀਕਿਊਟਿਵ ਪ੍ਰੋਡਿਊਸਰ ਸ. ਜਸਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਈ ਰੂਪ ਸਿੰਘ ਨੂੰ ਈਮੇਲ ਪੱਤਰ ਰਾਹੀਂ ਕਿਹਾ ਹੈ ਕਿ ਸਿੱਖ ਗੁਰੂਆਂ ਨਾਲ ਸਬੰਧਿਤ ‘ਨਾਨਕ ਸ਼ਾਹ ਫਕੀਰ’ ਵਰਗੀ ਫਿਲਮ ਵਿਖਾਉਣ ਦਾ ਕਮੇਟੀ ਦਾ ਫੈਸਲਾ ਕਿਸੇ ਵੀ ਤਰ•ਾਂ ਠੀਕ ਨਹੀਂ। ਉਨ•ਾਂ ਸਪੱਸ਼ਟ ਲਿਖਿਆ ਹੈ, ”ਖੁਦ ਇੱਕ ਫਿਲਮਸਾਜ਼ ਹੋਣ ਦੇ ਨਾਤੇ ਮੈਂਨੂੰ ਕਿਸੇ ਹੋਰ ਦੀ ਫਿਲਮ ਬਾਰੇ ਇਤਰਾਜ਼ ਕਰਨਾ ਨਹੀਂ ਬਣਦਾ। ਇਸ ਲਈ ਮੈਂ ਇਹ ਪੱਤਰ ‘ਦ ਬਲੈਕ ਪ੍ਰਿੰਸ’ ਦੇ ਐਗਜੀਕਿਊਟਿਵ ਪ੍ਰੋਡਿਊਸਰ ਵਜੋਂ ਨਹੀਂ ਬਲਕਿ ਇੱਕ ਸਿੱਖ ਹੋਣ ਦੇ ਨਾਤੇ ਲਿਖ ਰਿਹਾਂ।”
ਸ਼੍ਰੋਮਣੀ ਕਮੇਟੀ ਵਲੋਂ ਇਸ ਫਿਲਮ ਦੀ ਹਮਾਇਤ ਕਰਨ ਦਾ ਵਿਰੋਧ ਕਰਦਿਆਂ ਸ. ਜਸਜੀਤ ਸਿੰਘ ਨੇ ਜਦੋਂ ਉਸਨੇ ਕਾਫ਼ੀ ਸਮਾਂ ਪਹਿਲਾਂ ਫਰੀਮੌਂਟ ਵਿਖੇ ‘ਨਾਨਕ ਸ਼ਾਹ ਫ਼ਕੀਰ’ ਫਿਲਮ ਵੇਖੀ ਤਾਂ ਉਸ ਵਿੱਚ ਵਿਸ਼ੇ ਪੱਖੋਂ ਅਤੇ ਪੇਸ਼ਕਾਰੀ (ਤਕਨੀਕੀ ਪਹਿਲੂਆਂ ਨੂੰ ਪਾਸੇ ਛੱਡ ਕੇ) ਵੱਡੀਆਂ ਘਾਟਾਂ/ਗਲਤੀਆਂ ਸਨ। ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਆਮ ਆਦਮੀ ਵਜੋਂ ਪੇਸ਼ ਕਰਨਾ ਕਿਸੇ ਵੀ ਤਰ•ਾਂ ਜਾਇਜ਼ ਨਹੀਂ। ਹੋ ਸਕਦਾ ਹੈ ਫਿਲਮ ਬਣਾਉਣ ਵਾਲਿਆਂ ਨੇ ਪਿਛਲੇ ਸਮੇਂ ਦੌਰਾਨ ਸਿੱਖ ਸੰਗਤਾਂ ਵਲੋਂ ਉਠਾਏ ਇਤਰਾਜ਼ਾਂ ਦੇ ਮੱਦੇਨਜ਼ਰ ਕੁਝ ਸੋਧਾਂ ਕੀਤੀਆਂ ਹੋਣਗੀਆਂ ਪਰ ਮੈਂ ਅਜੇ ਵੀ ਮਹਿਸੂਸ ਕਰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਸਾਡੇ ਲਈ ‘ਗੁਰੂ’ ਹਨ ਫ਼ਕੀਰ ਨਹੀਂ।
‘ਇਸਦੇ ਨਾਲ ਹੀ ਮੈਂ ਤੁਹਾਡਾ ਧਿਆਨ ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਭਾਈ ਕ੍ਰਿਪਾਲ ਸਿੰਘ ਬਡੂੰਗਰ ਵਲੋਂ ‘ਦ ਬਲੈਕ ਪ੍ਰਿੰਸ’ ਦੀ ਹਮਾਇਤ ਕਰਨ ਤੋਂ ਨਾਂਹ ਕਰਨ ਵਲ ਵੀ ਦਿਵਾਉਣਾ ਚਾਹੁੰਦਾ ਹਾਂ। ਮੈਂ ਇੱਥੇ ਇਹ ਵੀ ਸਪੱਸ਼ਟ ਕਰਦਿਆਂ ਕਿ ਅਸੀਂ ਸ਼੍ਰੋਮਣੀ ਕਮੇਟੀ ਕੋਲ ‘ਦ ਬਲੈਕ ਪ੍ਰਿੰਸ’ ਦੀ ਹਮਾਇਤ ਲਈ ਪਹੁੰਚ ਨਹੀਂ ਸੀ ਕੀਤੀ। ਪਰ ਭਾਈ ਕਰਨੈਲ ਸਿੰਘ ਪੰਜੋਲੀ ਅਤੇ ਸੀਨੀਅਰ ਪੱਤਰਕਾਰ ਭਾਈ ਕਰਮਜੀਤ ਸਿੰਘ ਨੇ ਫ਼ਿਲਮ ਵੇਖਣ ਬਾਅਦ ਭਾਈ ਬੰਡੂਗਰ ਨਾਲ ਸੰਪਰਕ ਕੀਤਾ ਤਾਂ ਉਸਦਾ (ਬੰਡੂਗਰ) ਉੱਤਰ ਸੀ ਕਿ ”ਫਿਲਮ ਵਿੱਚ ਸਿੱਖ ਇਤਿਹਾਸ ਨੂੰ ਤੋੜ-ਮ੍ਰੋੜ ਕੇ ਪੇਸ਼ ਕੀਤਾ ਹੈ’। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਫਿਲਮ ਵੇਖੇ ਬਿਨਾਂ ਹੀ ਕਿਸੇ ਦੇ ਕਹੇ-ਕਹਾਏ ਉਕਤ ਗੈਰ-ਜੁੰਮੇਵਾਰਾਨਾ ਟਿਪਣੀ ਕੀਤੀ ਸੀ। ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਉਨ•ਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਿੱਲੀ ਵਿੱਚ ਫਿਲਮ ਵੇਖ ਕੇ ਬੜੀ ਸਰਾਹਨਾ ਕੀਤੀ ਸੀ।
ਅਖ਼ੀਰ ਵਿਚ ਮੈਂ ਇਹ ਸਪੱਸ਼ਟ ਕਰ ਰਿਹਾਂ ਕਿ ਮੇਰਾ ਇਹ ਈਮੇਲ ਲਿਖਣਾ ਦਾ ਮੰਤਵ ਸ਼੍ਰੋਮਣੀ ਕਮੇਟੀ ਤੋਂ ਕੋਈ ਹਮਾਇਤ ਜਾਂ ਰਿਆਇਤ ਲੈਣ ਦਾ ਨਹੀਂ । ਸਿਰਫ਼ ਇਹੋ ਕਹਿਣਾ ਹੈ ਕਿ ਤੁਹਾਡੀ ਸੰਸਥਾ ਨੂੰ ਸਿੱਖ ਇਤਿਹਾਸ ਬਾਰੇ ਫਿਲਮਾਂ, ਡਾਕੂਮੈਂਟਰੀਆਂ ਅਤੇ ਕਿਤਾਬਾਂ ਆਦਿ ਦੀ ਹਮਾਇਤ ਕਰਨ ਸਮੇਂ ਕੋਈ ਵੀ ਫੈਸਲਾ ਕਰਨ ਲਈ ਇੱਕ ਨੀਤੀ ਵਿਧਾਨ ਬਣਾਉਣਾ ਚਾਹੀਦਾ ਹੈ। ਸੁਣ ਸੁਣਾ ਕੇ ਜਾਂ ਸਿਫ਼ਾਰਸ਼ੀ ਫੈਸਲੇ ਪੰਥਕ ਹਿੱਤਾਂ ਤੇ ਰਵਾਇਤਾਂ ਨੂੰ ਸਦਾ ਹੀ ਢਾਹ ਲਾਉਂਦੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਸਰਕੂਲਰ ਜਾਰੀ ਕਰਕੇ ਸਕੂਲ”, ਕਾਲਜ” ਨੂੰ ਬੇਨਤੀ ਕੀਤੀ ਗਈ ਹੈ ਵੱਧ ਤੋਂ ਵੱਧ ਵਿਦਿਆਰਥੀਅ” ਨੂੰ ”ਨਾਨਕ ਸ਼ਾਹ ਫ਼ਰੀਕ” ਫ਼ਿਲਮ ਦਿਖਾਈ ਜਾਵੇ। ਇਸ ਦੇ ਨਾਲ-ਨਾਲ ਦੂਜਾ ਸਰਕੂਲਰ ਇਹ ਕੱਢਿਆ ਕਿ ਗੁਰਦੁਆਰਿਆਂ ‘ਚ ਫ਼ਿਲਮ ਦੇ ਇਸ਼ਤਿਹਾਰ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਵੀ ਪਹਿਲ” ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ-ਕਮੇਟੀ ਨੇ ਇਹ ਫਿਲਮ ਪਾਸ ਕਰਕੇ ਰੀਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਸੀ।
ਵੈਨਕੂਵਰ ਤੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੇ ਇਸ ਸਬੰਧੀ ਅਪਣੇ ਫੇਸਬੁੱਕ ਪੋਸਟ ‘ਚ ਲਿਖਿਆ ਕਿ ਅਜਿਹੀਆਂ ਸਿੱਖ ਵਿਰੋਧੀ ਚਾਲਾਂ ਦਾ ਵਿਰੋਧ ਕਰਦਿਆਂ ਉਨ•ਾਂ ਕਿਹਾ ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਬਿਨਾ ਕਿਸੇ ਵਿਚੋਲੇ ਰਾਹੀਂ ਸਿੱਧੀ ਪੜ• ਕੇ ਜਾਣਕਾਰੀ ਲੈ ਸਕਦੇ ਹੈ” ਤੇ” ਇਹ ਵਪਾਰੀ ਲੋਕ ਸਾਨੂੰ ਕੀ ਸਮਝਾਉਣਗੇ ਜ” ਦਿਖਾਉਣਗੇ?
ਸ਼ਬਦ ਗੁਰੂ ਨੂੰ ”ਗੁਰੂ” ਮੰਨਣ ਦੀ ਥ” ਕਿਸੇ ਕਲਾਕਾਰ ਜ” ਐਨੀਮੇਸ਼ਨ ਦੇ ਰੂਪ ‘ਚ ਗੁਰੂ ਸਾਹਿਬ ਨੂੰ ਪਰਦੇ ‘ਤੇ ਦੇਖਣ ਦੀ ਲਾਲਸਾ ਸਿੱਖ” ਲਈ ਬਹੁਤ ਮਾਰੂ ਸਾਬਤ ਹੋਵੇਗੀ ਤੇ ਇਸ ਰੁਝਾਨ ਨੂੰ ਰੋਕਣ ਲਈ ਸਿੱਖ” ਨੂੰ ਇਕੱਠੇ ਹੋਣਾ ਪਵੇਗਾ। ਸਾਡੇ ਵਾਰ-ਵਾਰ ਟੀਕਾ ਲਾ ਕੇ ਦੇਖਿਆ ਜਾ ਰਿਹਾ ਕਿ ਕਿੰਨਾ ਕੁ ਸਹਿੰਦੇ ਹਨ।
ਜਿਹੜੇ ਹੋਰ ਧਰਮ” ਦੇ ਪੈਗੰਬਰ” ‘ਤੇ ਪਹਿਲ” ਫਿਲਮ” ਬਣੀਅ” ਹਨ, ਉਨ•”ਾਂ ਵੱਲ ਹੀ ਦੇਖ ਲਓ ਕਿ ਉਨ•ਾਂ” ਜਾਣਕਾਰੀ ਫੈਲਾਈ ਹੈ ਜਾਂ” ਮਜ਼ਾਕ ਦੇ ਪਾਤਰ ਬਣਾਇਆ? ਉਨ•”ਾਂ ‘ਚੋਂ ਸੀਨ ਕੱਟ ਕੇ ਤੇ ਪਿੱਛੇ ਹੋਰ ਆਵਾਜ਼” ਭਰਕੇ ਲੋਕ” ਨੇ ਸ਼ੁਗਲ ਬਣਾਇਆ ਹੋਇਆ ਵੱਟਸਐਪ ‘ਤੇ। ਇਹੀ ਕੁਝ ਇਸ ਫਿਲਮ ਤੋਂ ਬਾਅਦ ਹੋਣਾ ਤੇ ਫਿਰ ਅਸੀਂ ਲਹੂ ਦੇ ਘੁੱਟ ਪੀਣੇ ਹਨ।
ਸਾਨੂੰ ਇਹ ਪ੍ਰਵਾਨ ਨਹੀਂ ਕਿ ਗੁਰੂ ਸਾਹਿਬਾਨ ਦਾ ਰੋਲ ਕੋਈ ਦੁਨਿਆਵੀ ਬੰਦਾ ਕਰੇ। ਜੇ ਗੱਲ ਉਨ•ਾਂ” ਦੀ ਸਿੱਖਿਆ ਜਾਂ” ਜੀਵਨੀ ਫਿਲਮਾਉਣ ਦੀ ਹੈ ਤੇ” ਹੋਰ ਬਹੁਤ ਤਰੀਕੇ ਹਨ ਅਜਿਹਾ ਫਿਲਮਾਉਣ ਦੇ।
ਉਨ•ਾਂ ਸੱਦਾ ਦਿੱਤਾ ਕਿ ਇਹ ਫ਼ਿਲਮ ਬੰਦ ਕਰਵਾਉਣ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕੀਤਾ ਜਾਵੇ ਤ”ੇ ਕਿ ਉਹ ਆਪਣੇ ਫੈਸਲੇ ਵਾਪਸ ਲਵੇ। ਸਿੱਖ ਜੱਥੇਬੰਦੀਆਂ” ਅਤੇ ਸਿੱਖ ਸੰਗਤ” ਨੂੰ ਅਪੀਲ ਹੈ ਕਿ ਸਿੱਖ ਪੰਥ ਇਸ ਪਾਸੇ ਗਰਕਣ ਤੋਂ ਬਚਾਉਣ ਤੋਂ ਬਚਾਉਣ ਲਈ ਯੋਗ ਉਪਰਾਲੇ ਹਨ।
ਇਸੇ ਦੌਰਾਨ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਸਮੇਤ ਸਭ ਸਿੱਖ ਸੰਸਥਾਂਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁਸ਼ਟ ਕਾਰਜ ‘ਚ ਭਾਈਵਾਲ ਨਾ ਬਣਨ ਤੇ ਇਸਦਾ ਵਿਰੋਧ ਕਰਨ।
Comments (0)