ਲਾਹੌਰ ਪੁੱਜਦਿਆਂ ਹੀ ਨਵਾਜ਼ ਤੇ ਉਸ ਦੀ ਧੀ ਗ੍ਰਿਫਤਾਰ

ਲਾਹੌਰ ਪੁੱਜਦਿਆਂ ਹੀ ਨਵਾਜ਼ ਤੇ ਉਸ ਦੀ ਧੀ ਗ੍ਰਿਫਤਾਰ
  • ਲਾਹੌਰ/ਬਿਊਰੋ ਨਿਊਜ਼ :

 

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਲਾਹੌਰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਹਾਜ਼ ਵਿਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਐਵਨਫਿਲਡ ਅਪਾਰਟਮੈਂਟਸ ਕੇਸ ਵਿਚ ਇਕ ਪਾਕਿਸਤਾਨੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਨਵਾਜ਼ ਅਤੇ ਉਸ ਦੀ ਧੀ ਮਰੀਅਮ ਨੂੰ ਕ੍ਰਮਵਾਰ 10 ਸਾਲ ਅਤੇ 7 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।