ਕਾਂਗਰਸੀ ਆਗੂ ਪਵਿੱਤਰ ਸਿੰਘ ਰੰਧਾਵਾ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

ਕਾਂਗਰਸੀ ਆਗੂ ਪਵਿੱਤਰ ਸਿੰਘ ਰੰਧਾਵਾ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
A file photo of Pavittar Singh Randhawa relative of Congress leader who commite suicide in Jalandhar on Sunday. A Tribune Photograph

ਜਲੰਧਰ/ਬਿਊਰੋ ਨਿਊਜ਼ :
ਪਿੰਡ ਰੰਧਾਵਾ ਮਾਸੰਦਾਂ ਦੇ ਇੱਕ ਕਾਂਗਰਸੀ ਆਗੂ ਪਵਿੱਤਰ ਸਿੰਘ ਰੰਧਾਵਾ (62) ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਵਿੱਤਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਪਵਿੱਤਰ ਸਿੰਘ ਦੇ ਕਮਰੇ ਵਿਚੋਂ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਦੇਖਿਆ ਕਿ ਗੋਲੀ ਨਾਲ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।