ਫਾਈਨਾਂਸਰ ਕਤਲ ਕਾਂਡ : ਮੁੱਖ ਦੋਸ਼ੀ ਬਬਲੀ ਰੰਧਾਵਾ ਨੇ ਆਤਮ ਸਮਰਪਣ ਕੀਤਾ

ਫਾਈਨਾਂਸਰ ਕਤਲ ਕਾਂਡ  : ਮੁੱਖ ਦੋਸ਼ੀ ਬਬਲੀ ਰੰਧਾਵਾ ਨੇ ਆਤਮ ਸਮਰਪਣ ਕੀਤਾ

ਸੰਗਰੂਰ/ਬਿਊਰੋ ਨਿਊਜ਼ :
ਨੇੜਲੇ ਕਸਬੇ ਪਿੰਡ ਲੌਂਗੋਵਾਲ ਵਿਚ ਇਕ ਨੌਜਵਾਨ ਫਾਈਨਾਂਸਰ ਹਰਦੇਵ ਸਿੰਘ ਉਰਫ਼ ਹੈਪੀ ਦੇ ਦਿਨ ਦਿਹਾੜੇ ਹੋਏ ਕਤਲ ਕਾਂਡ ਵਿਚ ਲੌਂੜੀਦੇ ਦਲਵਿੰਦਰ ਸਿੰਘ ਉਰਫ਼ ਬਬਲੀ ਰੰਧਾਵਾ ਵਾਸੀ ਲੌਂਗੋਵਾਲ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਡੀ.ਐਸ.ਪੀ. ਸੁਨਾਮ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬਬਲੀ ਰੰਧਾਵਾ ਦਾ ਲੌਂਗੋਵਾਲ ਥਾਣਾ ਪੁਲੀਸ ਨੇ ਜੁਡੀਸੀਅਲ ਮੈਜਿਸਟਰੇਟ ਪਹਿਲਾ ਦਰਜਾ ਜਗਵੀਰ ਸਿੰਘ ਮੈਂਹਦੀਰੱਤਾ ਦੀ ਅਦਾਲਤ ਵਿਚੋਂ 8 ਮਾਰਚ ਤੱਕ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਵਰਨਣਯੋਗ ਹੈ ਕਿ ਨੌਜਵਾਨ ਫਾਇਨਾਂਸਰ ਨੌਜਵਾਨ ਹੈਪੀ ਦਾ ਲੌਂਗੋਵਾਲ ਵਿਚ 16 ਫਰਵਰੀ ਨੂੰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਪਿੱਛੋਂ ਪੁਲੀਸ ਨੇ ਮੁੱਢਲੀ ਤਫ਼ਤੀਸ਼ ਤੋਂ ਬਾਅਦ ਮ੍ਰਿਤਕ ਦੇ ਪਿਤਾ ਸੱਜਣ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਲਵਿੰਦਰ ਸਿੰਘ ਉਰਫ਼ ਬਬਲੀ, ਅਮਨਦੀਪ ਸਿੰਘ ਉਰਫ਼ ਅਮਨਾ, ਸਰਾਜ ਖਾਨ, ਵਰਿੰਦਰ ਸਿੰਘ ਉਰਫ ਮੰਟਾ ਵਾਸੀ ਲੌਂਗੋਵਾਲ ਤੇ ਗੁਰਪ੍ਰੀਤ ਸਿੰਘ ਉਰਫ਼ ਨਰਸੀ ਵਾਸੀ ਲੋਹਾਖੇੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲੀਸ ਨੇ ਕਤਲ ਕੇਸ ਵਿਚ ਲੋੜੀਂਦੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਦਾ ਗਠਨ ਕੀਤਾ ਸੀ, ਪਰ 12 ਦਿਨਾਂ ਬਾਅਦ ਵੀ ਪੁਲੀਸ ਦੇ ਕੁਝ ਵੀ ਹੱਥ ਨਹੀਂ ਲੱਗਾ।