ਅਮਰੀਕਾ ਵਿਚ ਡੀ ਐਨ ਏ ਦੀ ਜਾਂਚ ਨਾਲ 25 ਸਾਲ ਪੁਰਾਣਾ ਜਬਰਜਨਾਹ ਤੇ ਹੱਤਿਆ ਦਾ ਮਾਮਲਾ ਹੱਲ

ਅਮਰੀਕਾ ਵਿਚ ਡੀ ਐਨ ਏ ਦੀ ਜਾਂਚ ਨਾਲ 25 ਸਾਲ ਪੁਰਾਣਾ ਜਬਰਜਨਾਹ ਤੇ ਹੱਤਿਆ ਦਾ ਮਾਮਲਾ ਹੱਲ
ਕੈਪਸ਼ਨ ਈਲੀਨ ਟਰੁੱਪਨਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਤਕਰੀਬਨ 25 ਸਾਲ ਪੁਰਾਣਾ ਜਬਰਜਨਾਹ ਤੇ ਹੱਤਿਆ ਦਾ ਮਾਮਲਾ ਡੀ ਐਨ ਏ ਦੀ ਜਾਂਚ ਦੁਆਰਾ ਹੱਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਬਰੌਵਰਡ ਕਾਊਂਟੀ (ਫਲੋਰਿਡਾ) ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਜਾਰੀ ਬਿਆਨ ਵਿਚ ਸ਼ੈਰਿਫ ਗਰੋਗਰੀ ਟੋਨੀ ਨੇ ਕਿਹਾ ਹੈ ਕਿ ਪੀੜਤ ਦੀ ਪਛਾਣ ਈਲੀਨ ਟਰੁੱਪਨਰ ਤੇ ਹੱਤਿਆਰੇ ਦੀ ਪਛਾਣ 64 ਸਾਲਾ ਲੂਸੀਅਸ ਬਾਇਡ ਵਜੋਂ ਹੋਈ ਹੈ। ਬਾਇਡ ਪਹਿਲਾਂ ਹੀ ਜੇਲ ਵਿਚ ਹੈ ਤੇ ਉਸ ਨੂੰ ਟਰੁੱਪਨਰ ਦੀ ਹੱਤਿਆ ਤੋਂ 2 ਹਫਤੇ ਪਹਿਲਾਂ ਇਕ ਹੋਰ ਹੱੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਜਾ ਚੁੱੱਕੀ ਹੈ। ਦਸੰਬਰ 1998 ਵਿਚ ਟਰੁੱਪਨਰ ਦੀ ਲਾਸ਼ ਦੱਖਣ ਪੱਛਮੀ ਬਰੋਵਰਡ ਕਾਊਂਟੀ ਵਿਚ ਯੂ ਐਸ ਰੂਟ 27 ਨੇੜੇ ਮਿਲੀ ਸੀ। ਸ਼ੈਰਿਫ ਦਫਤਰ ਦੇ ਕੈਪਟਨ ਜੋਨਾਥਨ ਬਰਾਊਨ ਨੇ ਕਿਹਾ ਹੈ ਕਿ ਉਨਾਂ ਦਾ ਪੱਕਾ ਵਿਸ਼ਵਾਸ਼ ਹੈ ਕਿ ਬਾਇਡ ਇਕ ਸੀਰੀਅਲ ਹੱਤਿਆਰਾ ਹੈ।

 ਦੋਸ਼ੀ ਲੂਸੀਅਸ ਬਾਇਡ