ਅਮਰੀਕਾ ਵਿਚ ਅੱਧ ਅਸਮਾਨ ਵਿੱਚ ਜਹਾਜ਼ ਦਾ ਇੰਜਣ ਬੰਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਪਾਇਲਟ ਵਿਰੁੱਧ ਮੁਸਾਫਿਰਾਂ ਦੀ ਜਾਨ ਜ਼ੋਖਮ ਵਿੱਚ ਪਾਉਣ ਦੇ ਦੋਸ਼ ਆਇਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਇਸ ਸਾਲ ਅਕਤੂਬਰ ਮਹੀਨੇ ਵਿੱਚ ਅੱਧ ਅਸਮਾਨ ਵਿਚ ਕਥਿੱਤ ਤੌਰ 'ਤੇ ਇਕ ਯਾਤਰੀ ਜਹਾਜ਼ ਦਾ ਇੰਜਣ ਬੰਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅਲਾਸਕਾ ਏਅਰਲਾਈਨਜ਼ ਦੇ ਪਾਇਲਟ ਜੋਸਫ ਐਮਰਸਨ ਵਿਰੁੱਧ ਮੁਸਾਫਿਰਾਂ ਦੀ ਜਾਨ ਜ਼ੋਖਮ ਵਿਚ ਪਾਉਣ ਦੇ ਦੋਸ਼ ਆਇਦ ਕੀਤੇ ਜਾਣ ਦੀ ਖਬਰ ਹੈ। ਓਰਗੋਨ ਰਾਜ ਦੀ ਅਦਾਲਤ ਵਿਚ ਗਰੈਂਡ ਜਿਊਰੀ ਵੱਲੋਂ 22 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ਵਿੱਚ ਐਮਰਸਨ ਵਿਰੁੱਧ ਜਹਾਜ਼ ਲਈ ਖਤਰਾ ਪੈਦਾ ਕਰਨ ਵਾਸਤੇ ਪਹਿਲਾ ਦਰਜਾ ਤੇ ਜਹਾਜ਼ ਵਿਚ ਸਵਾਰ 83 ਯਾਤਰੀਆਂ ਦੀ ਜਾਨ ਲਈ ਖਤਰਾ ਪੈਦਾ ਕਰਨ ਸਮੇਤ ਕੁਲ 84 ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਐਮਰਸਨ ਦੇ ਵਕੀਲਾਂ ਨੇ ਗਰੈਂਡ ਜਿਊਰੀ ਦੇ ਫੈਸਲਾ 'ਤੇ ਸੁੱਖ ਦਾ ਸਾਹ ਲਿਆ ਹੈ ਤੇ ਕਿਹਾ ਹੈ ਕਿ ਉਹ ਖੁਸ਼ ਹਨ ਕਿ ਐਮਰਸਨ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਨਹੀਂ ਕੀਤੇ ਗਏ ਹਨ।
Comments (0)