ਕੁੱਤਿਆਂ ‘ਤੇ ਜ਼ੁਲਮ ਕਰਨ ਵਾਲੇ ਵਿਕਰਮ ਸਿੰਘ ਛੱਤਵਾਲ ਨੂੰ ਸਮਾਜ ਸੇਵਾ ਦੀ ਸਜ਼ਾ

ਕੁੱਤਿਆਂ ‘ਤੇ ਜ਼ੁਲਮ ਕਰਨ ਵਾਲੇ ਵਿਕਰਮ ਸਿੰਘ ਛੱਤਵਾਲ ਨੂੰ ਸਮਾਜ ਸੇਵਾ ਦੀ ਸਜ਼ਾ

ਨਿਊਯਾਰਕ/ਬਿਊਰੋ ਨਿਊਜ਼ :
ਨਾਮਵਰ ਭਾਰਤੀ-ਮੂਲ ਦੇ ਅਮਰੀਕਨ ਹੋਟਲ ਕਾਰੋਬਾਰੀ ਵਿਕਰਮ ਸਿੰਘ ਛੱਤਵਾਲ (44) ਨੂੰ ਦੋ ਕੁੱਤਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ‘ਤੇ ਅਦਾਲਤ ਨੇ 5 ਦਿਨ ਲਈ ਸਮਾਜ ਸੇਵਾ ਕਰਨ ਤੇ 5 ਸਾਲ ਤੱਕ ਕਤੂਰੇ ਪਾਲਣ ਤੋਂ ਦੂਰ ਰਹਿਣ ਲਈ ਕਿਹਾ ਹੈ। ਮਨਹੱਟਨ ਦੇ ਜੱਜ ਗੇਰੀਨੇ ਅਬਰੀਨੋ ਨੇ ਸੁਣਵਾਈ ਦੌਰਾਨ ਛੱਤਵਾਲ ਨੂੰ ਪੁੱਛਿਆ ਕਿ ਉਸ ਨੇ ਦੋਵੇਂ ਕੁੱਤਿਆਂ ‘ਤੇ ਤੇਲ ਛਿੜਕ ਕੇ ਲਾਈਟਰ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹਾਂ ਵਿਚ ਜਵਾਬ ਦਿੱਤਾ। ਅਸਿਸਟੈਂਟ ਜ਼ਿਲ੍ਹਾ ਅਟਾਰਨੀ ਤਨੀਸ਼ਾ ਪਾਲਵੀਆ ਨੇ ਦੱਸਿਆ ਕਿ ਦੋਸ਼ੀ ਨੂੰ ਜਾਨਵਰਾਂ ‘ਤੇ ਅੱਤਿਆਚਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਪਰ ਉਸ ਦੀ ਮਾਨਸਿਕ ਹਾਲਤ ਤੇ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਾ ਹੋਣ ਕਰਕੇ ਅਤੇ ਕੁੱਤਿਆਂ ਨੂੰ ਪੁੱਜੇ ਮਾਮੂਲੀ ਜ਼ਖਮਾਂ ਨੂੰ ਵੇਖਦਿਆਂ ਉਸ ਨੂੰ ਜੇਲ੍ਹ ਭੇਜਣ ਦੀ ਬਜਾਏ 5 ਦਿਨ ਲਈ ਸਮਾਜ ਸੇਵਾ (ਕਮਿਊਨਿਟੀ ਸਰਵਿਸ) ਕਰਨ ਤੇ ਲਗਾਤਾਰ ਆਪਣਾ ਮਾਨਸਿਕ ਇਲਾਜ ਕਰਵਾਉਂਦੇ ਰਹਿਣ ਲਈ ਕਿਹਾ ਗਿਆ ਹੈ। ਛਤਵਾਲ ਦਾ ਨਾਂਅ ਜਾਨਵਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਦੇ ਰਜਿਸਟਰ ਵਿਚ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ 5 ਸਾਲ ਤੱਕ ਕਤੂਰੇ ਪਾਲਣ ਤੋਂ ਵਰਜਿਆ ਗਿਆ ਹੈ।