ਰੋਡ ਸ਼ੋਅ ਦੌਰਾਨ ਮਹਿਲਾ ਵਰਕਰ ਨੇ ਸੰਜੇ ਸਿੰਘ ਦੇ ਮਾਰਿਆ ਥੱਪੜ

ਰੋਡ ਸ਼ੋਅ ਦੌਰਾਨ ਮਹਿਲਾ ਵਰਕਰ ਨੇ ਸੰਜੇ ਸਿੰਘ ਦੇ ਮਾਰਿਆ ਥੱਪੜ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਨਿਗਮ ਚੋਣਾਂ ਦੌਰਾਨ ਟਿਕਟ ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਕਈ ਤਰ੍ਹਾ ਦੇ ਦੋਸ਼ ਲੱਗ ਰਹੇ ਹਨ। ਇਸੇ ਤਹਿਤ ‘ਆਪ’ ਦੀ ਇਕ ਵਰਕਰ ਨੇ ਤਿਲਕ ਨਗਰ ਰੋਡ ਸ਼ੋਅ ਦੌਰਾਨ ਪਾਰਟੀ ਨੇਤਾ ਸੰਜੇ ਨੇਤਾ ਨੂੰ ਚਪੇੜ ਮਾਰ ਦਿੱਤੀ। ਜਿਸ ਦੇ ਚਲਦਿਆਂ ਸੰਜੇ ਸਿੰਘ ਨੂੰ ਰੋਡ ਸ਼ੋਅ ਰੱਦ ਕਰਨਾ ਪਿਆ। ਦਰਅਸਲ ‘ਆਪ’ ਵਰਕਰ ਸਿਮਰਨ ਬੇਦੀ ਨੇ ਦੋਸ਼ ਲਾਇਆ ਕਿ ਉਹ ਪਾਰਟੀ ਨਾਲ ਕਈ ਸਮੇਂ ਤੋਂ ਜੁੜੀ ਹੋਈ। ਪਰ ਜਦੋਂ ਉਸ ਨੇ ਤਿਲਕ ਨਗਰ ਤੋਂ ਨਿਗਮ ਚੋਣਾਂ ਲਈ ਟਿਕਟ ਮੰਗੀ ਤਾਂ ਉਸ ਤੋਂ ਪੈਸੇ ਮੰਗੇ ਗਏ। ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਸੰਜੇ ਸਿੰਘ ਨੂੰ ਥੱਪੜ ਮਾਰਿਆ ਹੈ।
ਇਸ ਦੇ ਨਾਲ ਹੀ ਸਿਮਰਨ ਨੇ ਪੁਲੀਸ ਸਟੇਸ਼ਨ ਚੌਖੰਡੀ ਵਿਚ ਇਕ ਲਿਖਤ ਰੂਪ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ ਦਾ ਕੋਈ ਰੋਸ ਨਹੀਂ ਸੀ। ਪਰ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਕਾਲਜਾ ਨੇ ਉਸ ਨੂੰ ਬੁਲਾਇਆ ਤੇ ਕਿਹਾ ਉਨ੍ਹਾਂ ਦੀ ਜਰਨੈਲ ਸਿੰਘ ਨਾਲ ਗੱਲਬਾਤ ਹੈ ਤੇ ਪੈਸੇ ਦੇ ਕੇ ਟਿਕਟ ਮਿਲਣ ਦਾ ਜ਼ਿਕਰ ਕੀਤਾ। ਪਰ ਇਸ ਸਬੰਧੀ ਅਰਵਿੰਦ ਕੇਜਰੀਵਾਲ, ਦਲੀਪ ਪਾਡੇ ਤੇ ਸੰਜੇ ਸਿੰਘ ਨਾਲ ਮੁਲਾਕਾਤ ਲਈ ਸਮਾਂ ਮੰਗਿਆ, ਪਰ ਨਹੀਂ ਮਿਲਿਆ। ਹੁਣ ਰੋਡ ਸ਼ੋਅ ਦੌਰਾਨ ਉਨ੍ਹਾਂ ਸੰਜੇ ਸਿੰਘ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਪੀ. ਏ. ਅਜੀਤ ਤਿਆਗੀ ਤੇ ਇਨਾਇਤ ਤੁੱਲਾਹ ਨੇ ਉਨ੍ਹਾ ਨੂੰ ਧੱਕਾ ਮਾਰ ਦਿੱਤਾ, ਜਿਸ ਦੀ ਵੀਡੀਓ ਪੇਸ਼ ਕਰਨ ਦਾ ਦਾਅਵਾ ਵੀ ਸ਼ਿਕਾਇਤ ਵਿਚ ਕੀਤਾ ਗਿਆ ਹੈ। ਅੱਗੇ ਲਿਖਿਆ ਕਿ ਸੰਜੇ ਸਿੰਘ ਨੇ ਉਸ ਖਿਲਾਫ ਭੱਦੀ ਸ਼ਬਦਾਵਲੀ ਵਰਤਦਿਆਂ ਧਮਕੀ ਦਿੱਤੀ। ਇਸ ਦੇ ਨਾਲ ਹੀ ਸਿਮਰਨ ਨੇ ਲਿਖਿਆ ਕਿ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਹੋਣਗੇ।