ਪੰਜਾਬ ਦਾ ਚੋਣ ਯੁੱਧ

ਪੰਜਾਬ ਦਾ ਚੋਣ ਯੁੱਧ

ਸੱਤਾਧਾਰੀ ਅਕਾਲੀਆਂ ਦੀ ਫੌਜ ਦੇ ਜਰਨੈਲ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਭਖੀਆਂ ਹੋਈਆਂ ਹਨ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਤੀਸਰੀ ਵਾਰ ਸੱਤਾ ‘ਤੇ ਕਾਬਜ਼ ਹੋਣ ਲਈ ਅਹੁੜ-ਪਹੁੜ ਕਰ ਰਿਹਾ ਹੈ ਤੇ ਇਸ ਸਬੰਧੀ ਉਸ ਨੇ ਪੂਰੀ ਤਰ੍ਹਾਂ ਕਮਰ-ਕੱਸੇ ਕਰ ਲਏ ਹਨ। ਇਸ ਸਬੰਧ ਵਿਚ ਪੇਸ਼ ਹੈ ਫੌਜ ਦੇ ਕਮਾਂਡਰ ਇਨ ਚੀਫ਼ ਸੁਖਬੀਰ ਸਿੰਘ ਬਾਦਲ ਦੇ ਜਰਨੈਲਾਂ ਬਾਰੇ ਸੰਖੇਪ ਜਾਣਕਾਰੀ।

ਮੁੱਖ ਰਣਨੀਤੀਕਾਰ

ਸੁਖਬੀਰ ਸਿੰਘ ਬਾਦਲ,  (ਉਮਰ 54 ਸਾਲ)
ਲਗਾਤਾਰ ਦੋ ਵਾਰ ਸੱਤਾ ਵਿਚ ਰਹਿਣ ਮਗਰੋਂ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ  ਬਾਦਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ ਘੜਨ ਵਿਚ ਰੁਝੇ ਹੋਏ ਹਨ। ਉਨ੍ਹਾਂ ਨੂੰ ਇਸ ਵਕਤ ਪੂਰਾ ਆਤਮ ਵਿਸ਼ਵਾਸ ਹੈ ਕਿ ਇਸ ਵਾਰ ਉਹ ਹੈਟਰਿਕ ਲਾਉਣਗੇ। ਮੁੜ ਉਭਰ ਰਹੀ ਕਾਂਗਰਸ ਅਤੇ ਦ੍ਰਿੜ ਆਮ ਆਦਮੀ ਪਾਰਟੀ ਦੀਆਂ ਬੇਸ਼ੁਮਾਰ ਚੁਣੌਤੀਆਂ ਅੱਗੇ ਆਪਣੀ ਪ੍ਰੀਖਿਆ ਦੇਣ ਲਈ ਤਿਆਰ-ਬਰ-ਤਿਆਰ ਹਨ ਕਿਉਂਕਿ ਉਹ ਬੁੱਧੀਮਾਨ ਚੋਣ ਮੈਨੇਜਰ ਹਨ ਜਿਨ੍ਹਾਂ ਕੋਲ ਆਪਣੇ ਵਿਰੋਧੀਆਂ ਨਾਲੋਂ ਜ਼ਿਆਦਾ ਵਧੇਰੇ ਸਰੋਤ ਹਨ। ਚੋਣ ਮਸ਼ੀਨਰੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਵਫ਼ਾਦਾਰ ਲੋਕਾਂ ਦੀ ਟੀਮ ਹੈ।
ਵਿਹਾਰਕ ਭਾਈਵਾਲ
ਹਰਸਿਮਰਤ ਕੌਰ ਬਾਦਲ, (ਉਮਰ 48 ਸਾਲ)
ਸੁਖਬੀਰ ਸਿੰਘ ਬਾਦਲ ਦੀ ਪਤਨੀ, ਜਿਨ੍ਹਾਂ ਨਾਲ ਉਹ ਆਪਣੀਆਂ ਭੇਤ ਦੀਆਂ ਗੱਲਾਂ ਸਭ ਤੋਂ ਜ਼ਿਆਦਾ ਸਾਂਝਾ ਕਰਦੇ ਹਨ। ਸੱਤਾ ਦੇ ਮੰਤਰ-ਮੁਗਧ ਦਾਇਰਿਆਂ ਦੀ ਸੂਝ-ਬੂਝ ਰੱਖਣ ਵਾਲੀ ਅਤੇ ਪੇਂਡੂ ਸਭਿਆਚਾਰ ਵਿਚ ਨਮਰਤਾ ਪੂਰਵਕ ਪਕੜ ਰੱਖਣ ਵਾਲੀ। ਤਿੰਨ ਬੱਚਿਆਂ ਦੀ ਮਾਂ ਅਤੇ ਕੇਂਦਰੀ ਮੰਤਰੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਅਤੇ ਕਦੇ-ਕਦਾਈਂ ਖਟਕਣ ਵਾਲੇ ਭਾਈਵਾਲ ਭਾਰਤੀ ਜਨਤਾ ਪਾਰਟੀ ਵਿਚਾਲੇ ਮਹੱਤਵਪੂਰਨ ਕੜੀ ਹੈ। ਉਹ ਜ਼ਮੀਨੀ ਪੱਧਰ ਦੀ ਸਿਆਸਤ ਅਤੇ ਚੋਣਾਂ ਤੋਂ ਪਹਿਲਾਂ ਲਏ ਜਾਣ ਵਾਲੇ ਸਾਰੇ ਰਣਨੀਤਕ ਫ਼ੈਸਲਿਆਂ ਅਤੇ ਵਿਕਾਸ ਤਰਜੀਹਾਂ, ਖ਼ਾਸ ਤੌਰ ‘ਤੇ ਬਾਦਲ ਪਰਿਵਾਰ ਵਲੋਂ ਤਿਆਰ ਕੀਤੀ ਸਿਆਸੀ ਜ਼ਮੀਨ ਪ੍ਰਤੀ ਡੂੰਘੇ ਤਜੁਰਬਾਤ ਦਾ ਸੁਮੇਲ ਹੈ।
ਭਰਾਵਾਂ ਨਾਲੋਂ ਵੱਧ
ਬਿਕਰਮ ਸਿੰਘ ਮਜੀਠੀਆ, (ਉਮਰ 41 ਸਾਲ)
ਸੁਖਬੀਰ ਦਾ ਤਾਕਤਵਾਰ ਸਾਲਾ, ਪਰ ਭਰਾਵਾਂ ਨਾਲੋਂ ਵੀ ਵੱਧ। ਪਾਰਟੀ ਅਤੇ ਸਰਕਾਰ ਵਲੋਂ ਲਏ ਜਾਣ ਵਾਲੇ ਅਹਿਮ ਫ਼ੈਸਲਿਆਂ ਅਤੇ ਉਨ੍ਹਾਂ ਨੂੰ ਲਾਗ ਕਰਵਾਉਣ ਵਿਚ ਸੁਖਬੀਰ ਦਾ ਪਹਿਲਾ ਅਤੇ ਸਭ ਤੋਂ ਭਰੋਸੇਮੰਦ ਸਾਥੀ। ਪ੍ਰਬੰਧਕੀ ਕੰਮਾਂ ਨੂੰ ਮੁਹਾਰਤ ਨਾਲ ਨਬੇੜਨ ਵਜੋਂ ਜਾਣਿਆ ਜਾਂਦਾ ਹੈ। ਅਕਾਲੀ ਦਲ ਦੇ ਯੂਥ ਵਿੰਗ ਨੂੰ ਬਾਖ਼ੂਬੀ ਕਮਾਂਡ ਕਰ ਰਿਹਾ ਹੈ। ਉਹ ਮੀਡੀਆ ਪ੍ਰਬੰਧਨ ਅਤੇ ਸਿਆਸੀ ਕਾਰੋਬਾਰ ਵਿਚ ਬੇਹੱਦ ਮੁਹਾਰਤ ਰੱਖਦਾ ਹੈ।
ਸਪਿਨ ਮਾਸਟਰ
ਹਰਚਰਨ ਸਿੰਘ ਬੈਂਸ, (ਉਮਰ 66 ਸਾਲ)
ਬਾਦਲਾਂ ਦਾ ਖ਼ਾਸ-ਮ-ਖ਼ਾਸ, ਖ਼ਾਸ ਤੌਰ ‘ਤੇ ਸੀਨੀਅਰ ਬਾਦਲ ਦਾ ਵਧੇਰੇ ਭਰੋਸੇਮੰਦ ਸਿਪਾਹੀ। ਸਾਬਕਾ ਅੰਗਰੇਜ਼ੀ ਪ੍ਰੋਫੈਸਰ ਹੋਣ ਦੇ ਨਾਲ ਨਾਲ ਸਿੱਖ ਮਾਮਲਿਆਂ ਅਤੇ ਇਤਿਹਾਸਕ ਤੱਥਾਂ ਬਾਰੇ ਤੁਰਦਾ-ਫਿਰਦਾ ਐਨਸਾਈਕਲੋਪੀਡੀਆ ਹੈ। ਵਿਚਾਰਾਂ ਅਤੇ ਨਿਮਰਤਾ ਨਾਲ ਭਰਪੂਰ। ਉਹ ਰਣਨੀਤੀ ਘੜਨ ਵਿਚ ਬੌਧਿਕ ਸ਼ਕਤੀ ਦਾ ਇਸਤੇਮਾਲ ਕਰਦਾ ਹੈ। ਸੋਸ਼ਲ ਮੀਡੀਆ ਅਤੇ ਸੈਲਫ਼ ਪਰਮੋਸ਼ਨ ਉਸ ਦੀ ਕਮਜ਼ੋਰੀ ਹੈ। ਆਪਣੀ ਲੰਬੀ ਗ਼ੈਰ-ਹਾਜ਼ਰੀ ਲਈ ਮਸ਼ਹੂਰ ਹੈ ਜੋ ਬਾਦਲਾਂ ਨੂੰ ਵੀ ਹੈਰਾਨ ਕਰਦਾ ਹੈ।
ਠਰੰਮ੍ਹੇ ਨਾਲ ਚੱਲਣ ਵਾਲਾ
ਅਜੇ ਮਹਾਜਨ, (ਉਮਰ 56 ਸਾਲ)
ਸੁਖਬੀਰ ਦਾ ਵਧੀਕ ਮੁੱਖ ਸਕੱਤਰ, ਨੀਤੀਆਂ ਘੜਨ ਵਾਲੇ ਗਰੁੱਪ ਦਾ ਅਹਿਮ ਮੈਂਬਰ। ਉਦਯੋਗਿਕ ਵਿਭਾਗ ਦਾ ਕਿਸੇ ਵੇਲੇ ਉੱਚ ਅਧਿਕਾਰੀ ਹੋਣ ਨਾਤੇ ਜੱਟ-ਬਾਣੀਆ ਵਿਚਾਲੇ ਸੰਤੁਲਨ ਬਿਠਾ ਕੇ ਰੱਖਣ ਦੀ ਮਾਸਟਰੀ ਹੈ। ਵਪਾਰਕ ਘਰਾਣਿਆਂ ਅਤੇ ਅਮੀਰਾਂ ਨਾਲ ਵਿਚੋਲਗੀ ਦੀ ਚੰਗੀ ਸਾਂਝ। ਵੱਖ ਵੱਖ ਵਿਭਾਗਾਂ ਤੋਂ ਸੁਖਬੀਰ ਲਈ ਅਹਿਮ ਜਾਣਕਾਰੀਆਂ ਇਕੱਤਰ ਕਰਦਾ ਹੈ।
ਕੌਮੀ ਨੈੱਟਵਰਕਰ
ਨਰੇਸ਼ ਗੁਜਰਾਲ, (ਉਮਰ 68 ਸਾਲ)
ਰਾਜ ਸਭਾ ਮੈਂਬਰ, ਦਿੱਲੀ ਵਿਚ ਸੰਸਦ ਅਤੇ ਕੌਮੀ ਮੀਡੀਆ ਵਿਚ ਅਕਾਲੀ ਦਲ ਦੀ ਆਵਾਜ਼। ਆਪਣੇ ਠੰਢੇ ਸੁਭਾਅ ਅਤੇ ਬੌਧਿਕਤਾ ਲਈ ਜਾਣਿਆ ਜਾਂਦਾ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਅਤੇ ਅਕਾਲੀਆਂ ਦੇ ਉਚ ਰਣਨੀਤਕ ਸੈਸ਼ਨਾਂ ਲਈ ਅਹਿਮ ਸਰੋਤ ਜੁਟਾਉਂਦਾ ਹੈ।
ਅਨੁਭਵੀ ਮੈਨੇਜਰ
ਮਨਜਿੰਦਰ ਸਿੰਘ ਸਿਰਸਾ,  (ਉਮਰ 43 ਸਾਲ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਜੋ ਸ਼ਿਖ਼ਰਲੇ ਯੋਜਨਾ ਘਾੜਿਆਂ ਅਤੇ ਪ੍ਰਬੰਧਕੀ ਟੀਮ ਵਿਚਾਲੇ ਅਹਿਮ ਕੜੀ ਹੈ। ਰਾਜ ਮੰਤਰੀ ਦਾ ਦਰਜਾ ਹਾਸਲ ਹੈ ਤੇ ਬਾਦਲ ਕਬੀਲੇ ਦਾ ਵਿਸ਼ਵਾਸਪਾਤਰ। ਉਹ ਪਾਰਟੀ ਦੀਆਂ ਖ਼ਰਚੀਲੀਆਂ ਇਸ਼ਤਿਹਾਰੀ ਮੁਹਿੰਮਾਂ ਦੀ ਦੇਖ-ਰੇਖ ਕਰਦਾ ਹੈ, ਸਮਾਨਅੰਤਰ ਪ੍ਰਿੰਟ ਮੀਡੀਆ ਸੈੱਲ ਸੰਚਾਲਤ ਕਰਦਾ ਹੈ ਅਤੇ ਦੂਜਿਆਂ ‘ਤੇ ਹਮਲੇ ਕਰਕੇ ਆਨੰਦ ਮਾਣਦਾ ਹੈ।
ਟੈਲੀਪਰਮੋਟਰ
ਰਬਿੰਦਰ ਨਾਰਾਇਣ, (ਉਮਰ 51 ਸਾਲ)
ਬਾਦਲਾਂ ਦੀ ਮਾਲਕੀ ਵਾਲੇ ਪੀ.ਟੀ.ਸੀ. ਨੈੱਟਵਰਕ ਦਾ ਚੋਟੀ ਦਾ ਮੁਖੀ, ਅਕਾਲੀਆਂ ਦੀ ਇਲੈਕਟ੍ਰੋਨਿਕ ਮੀਡੀਆ ਰਣਨੀਤੀ ਸੰਚਾਲਤ ਕਰਦਾ ਹੈ ਅਤੇ ਆਪਣੇ ਵਿਰੋਧੀ ਚੈਨਲਾਂ ਵਲੋਂ ਕੀਤੇ ਜਾਂਦੇ ਪ੍ਰਚਾਰ ‘ਤੇ ਬਾਜ਼ ਅੱਖ ਰੱਖਦਾ ਹੈ। ਕਿਉਂਕਿ ਉਹ ਸੁਖਬੀਰ ਦਾ ਭਰੋਸੇਮੰਦ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਦੇ ਪ੍ਰਚਾਰ ਲਈ ਲਾਈਵ ਟੈਲੀਕਾਸਟ, ਛਾਣ ਕੇ ਕੱਢੀਆਂ ਖ਼ਬਰਾਂ ਅਤੇ ਸਟੂਡੀਓ ਬਹਿਸਾਂ ਵੱਲ ਖ਼ਾਸ ਧਿਆਨ ਕੇਂਦਰ ਕਰਦਾ ਹੈ।
ਪੰਥਕ ਮੋਹਰਾ
ਦਲਜੀਤ ਸਿੰਘ ਚੀਮਾ, (ਉਮਰ 54 ਸਾਲ)
ਕੈਬਨਿਟ ਮੰਤਰੀ ਅਤੇ ਉਤਸ਼ਾਹੀ ਵਫ਼ਾਦਾਰ, ਡਾਕਟਰ ਤੋਂ ਸਿਆਸਤਦਾਨ ਬਣੇ ਦਲਜੀਤ ਸਿੰਘ ਚੀਮਾ ਬਾਦਲਾਂ ਅਤੇ ਪਾਰਟੀ ਦੀ ਹਰ ਮੁਸ਼ਕਲ ਦਾ ਸੰਕਟਮੋਚਨ। ਮਿਲਣਸਾਰ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਵਿਚਾਲੇ ਅਹਿਮ ਕੜੀ ਹਨ। ਪੰਥਕ ਹਲਕਿਆਂ ਵਿਚ ਮਸਲੇ ਸੁਲਝਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ।