ਪੰਜਾਬੀ ਨੌਜਵਾਨ ਕਿਰਪਾਲ ਸੰਘੇੜਾ ਦੇ ਕਾਤਲ ਨੂੰ 23 ਸਾਲ ਕੈਦ ਦੀ ਸਜ਼ਾ

ਪੰਜਾਬੀ ਨੌਜਵਾਨ ਕਿਰਪਾਲ ਸੰਘੇੜਾ ਦੇ ਕਾਤਲ ਨੂੰ 23 ਸਾਲ ਕੈਦ ਦੀ ਸਜ਼ਾ

ਲੰਡਨ/ਬਿਊਰੋ ਨਿਊਜ਼ :

ਬਰਤਾਨੀਆ ਵਿਚ ਬੀਤੇ ਸਾਲ 18 ਸਤੰਬਰ ਨੂੰ 39 ਸਾਲਾ ਕਿਰਪਾਲ ਸੰਘੇੜਾ ਦਾ ਕਤਲ ਹੋ ਗਿਆ ਸੀ। ਸਾਊਥਹੈਂਪਟਨ ਦੇ ਰਹਿਣ ਵਾਲੇ 39 ਸਾਲਾ ਕਿਰਪਾਲ ਸੰਘੇੜਾ ਦੇ ਕਤਲ ਮਾਮਲੇ ‘ਚ ਵਿਨਚੈਸਟਰ ਕਰਾਊਨ ਕੋਰਟ ਨੇ 43 ਸਾਲਾ ਐਡਮ ਅਬਦੁੱਲਾ ਨੂੰ 23 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਬੀਤੇ ਸਾਲ 18 ਸਤੰਬਰ ਨੂੰ ਕਿਰਪਾਲ ਸੰਘੇੜਾ ਨੂੰ ਯੂਨੀਅਨ ਰੋਡ ਅਤੇ ਰੈਡਕਲਿਫ ਰੋਡ ਦੇ ਇਕ ਕੋਨੇ ‘ਤੇ ਜ਼ਖ਼ਮੀ ਹਾਲਤ ਵਿਚ ਪਾਇਆ ਗਿਆ ਸੀ, ਜਿਸ ਨੂੰ ਬਾਅਦ ਵਿਚ ਸਾਊਥਹੈਂਪਟਨ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸੰਘੇੜਾ ਦੀ ਪ੍ਰੇਮਿਕਾ ਯਾਸਮੀਨ ਸਮਿਥ ਨੇ ਦੱਸਿਆ ਕਿ ਉਸ ਦੇ ਸਾਹਮਣੇ ਐਡਮ ਅਬਦੁੱਲਾ ਨੇ ਉਸ ਦੀ ਛਾਤੀ ਵਿਚ ਚਾਕੂ ਨਾਲ ਵਾਰ ਕੀਤੇ ਸਨ। ਜਸਟਿਸ ਡਿੰਗਮੈਨ ਨੇ ਇਸ ਦੁਰਘਟਨਾ ਨੂੰ ਦੋ ਧਿਰਾਂ ਵਿਚ ਖਿੱਚ-ਧੂਹ ਦਾ ਨਤੀਜਾ ਦੱਸਦਿਆਂ ਅਬਦੁੱਲਾ ਨੂੰ 23 ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ।