ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ 10 ਮਾਰਚ ਸ਼ਨਿਚਰਵਾਰ ਨੂੰ

ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ 10 ਮਾਰਚ ਸ਼ਨਿਚਰਵਾਰ ਨੂੰ

ਫਰਿਜ਼ਨੋ/(ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਸੈਂੈਟਰਲ ਵੈਲੀ ਫਰਿਜ਼ਨੋ ਵਿਖੇ ਸਥਾਪਿਤ ਜੀ ਐਚ ਜੀ ਅਕੈਡਮੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਵਿਰਾਸਤੀ ਖੇਡਾਂ ਅਤੇ ਪਰਿਵਾਰਕ ਪਿਕਨਿਕ 10 ਮਾਰਚ ਸ਼ਨਿਚਰਵਾਰ ਨੂੰ ਹੋਵੇਗੀ। ਇਸ ਵਿੱਚ ਹਿੱਸਾ ਲੈਣ ਲਈ ਬੱਚਿਆਂ ਵੱਲੋਂ ਹਰ ਐਤਵਾਰ ਮਾਹਰ ਕੋਚਾਂ ਦੀ ਅਗਵਾਈ ਅਧੀਨ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਸਾਲ ਬੱਚੇ ਵਿਰਾਸਤੀ ਖੇਡਾਂ ਸਿੱਖਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਦਿਲਚਸਪੀ ਦਿਖਾ ਰਹੇ ਹਨ। ਪ੍ਰਬੰਧਕਾਂ ਦੁਆਰਾ ਨਿਯਤ ਪ੍ਰੋਗਰਾਮ ਅਨੁਸਾਰ ਇਹ ਪਿਕਨਿਕ ‘ਸ਼ਹੀਦ ਜਸਵੰਤ ਸਿੰਘ ਖਾਲੜਾ’ ਪਾਰਕ ਦੇ ਖੁੱਲੇ ਗਰਾਉਡਾਂ ਵਿੱਚ ਹੋਵੇਗੀ ਜਿਸ ਦੌਰਾਨ ਇਸ ਸਾਲ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਬਾਸਕਟਬਾਲ ਮੁਕਾਬਲੇ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਸ਼ਾਕਰ ਅਤੇ ਫੀਲਡ ਹਾਕੀ ਖੇਡ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਦਾ ਗਿੱਧਾ-ਭੰਗੜਾ ਅਤੇ ਹੋਰ ਬਹੁਤ ਕੁਝ ਮੰਨੋਰੰਜਨ ਲਈ ਹੋਵੇਗਾ।
ਇਸ ਪਿਕਨਿਕ ਅਤੇ ਵਿਰਾਸਤੀ ਖੇਡ ਮੇਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਸਹਿਯੋਗ ਦੇਣ ਅਤੇ ਵਧੇਰੇ ਜਾਣਕਾਰੀ ਲਈ ਪਰਮਜੀਤ ਧਾਲੀਵਾਲ (559) 351-9465, ਊਦੈਦੀਪ ਸਿੰਘ ਸਿੱਧੂ (559) 355-4065 ਜਾਂ ਗੁਰਦੀਪ ਸ਼ੇਰਗਿੱਲ (569) 349-1481 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਚਾਹ-ਪਾਣੀ, ਪਕੌੜੇ, ਤਾਜਾ ਜਲੇਬੀਆਂ ਤੇ ਖਾਣ ਪੀਣ ਦੀਆਂ ਹੋਰਨਾਂ ਵਸਤਾਂ ਦੇ ਲੰਗਰਾਂ ਦਾ ਖੁੱਲਾ ਪ੍ਰਬੰਧ ਹੋਵੇਗਾ। ਸਮੁੱਚੇ ਭਾਈਚਾਰੇ ਨੂੰ ਪ੍ਰਬੰਧਕਾਂ ਵੱਲੋਂ ਇਸ ਪਿਕਨਿਕ ਵਿੱਚ ਸਾਮਲ ਹੋਣ ਲਈ ਖੁੱਲਾ ਸੱਦਾ ਹੈ।