ਸਟਰ ਕਾਊਂਟੀ ਲਾਇਬ੍ਰੇਰੀ ਲਟਰੇਸੀ ਯੂਬਾ ਸਿਟੀ ਵਲੋਂ ਸਰਬ ਸਭਿਆਚਾਰ ਸਮਾਗਮ ਕਰਵਾਇਆ ਗਿਆ

ਸਟਰ ਕਾਊਂਟੀ ਲਾਇਬ੍ਰੇਰੀ ਲਟਰੇਸੀ ਯੂਬਾ ਸਿਟੀ ਵਲੋਂ ਸਰਬ ਸਭਿਆਚਾਰ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ ਟਾਈਮਜ਼

 

ਸੈਕਰਾਮੈਂਟੋ( ਹੁਸਨ ਲੜੋਆ ਬੰਗਾ): ਹਰ ਵਰ੍ਹੇ ਵਾਂਗ ਐਤਕਾਂ ਵੀ ਯੂਬਾ ਸਿਟੀ ਦੀ ਸਟਰ ਕਾਊਂਟੀ ਲਾਇਬ੍ਰੇਰੀ ਲਟਰੇਸੀ ਵਲੋਂ 17 ਵਾਂ ਮਲਟੀ ਕਲਚਰਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ ਵੱਖ ਦੇਸਾਂ ਦੀਆਂ ਸਭਿਅਚਾਰਕ ਟੋਲੀਆਂ ਨੇ ਵੱਖ ਵੱਖ ਰੰਗ ਪੇਸ਼ ਕੀਤੇ। ਇਸ ਮੌਕੇ ਡਾਇਰੈਕਟਰ ਲਾਇਬ੍ਰੇਰੀ ਮਿਸਟਰ ਜੇਮਜ ਤੇ ਅਇਲਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਭਾਵੇ ਇੰਡੋਨੇਸ਼ਨੀਅਨ, ਸਪੈਨਸ਼ ਤੇ ਅਮਰੀਕਾ ਦੇ ਮੂਲ ਨਿਵਾਸੀ ਰੈਡ ਇੰਡੀਅਨਜ ਦੀਆਂ ਵੱਖ ਵੱਖ ਆਈਟਮਾਂ ਨੇ ਪ੍ਰਭਾਵਿਤ ਕੀਤਾ ਪਰ ਇਸ ਮੌਕੇ ਪੰਜਾਬੀ ਗਿੱਧਾ ਬੋਲੀਆਂ ਤੇ ਪੰਜਾਬੀ ਸਕਿੱਟਾਂ ਦਾ ਹੀ ਦਬਦਬਾ ਰਿਹਾ। ਇਸ ਸਮਾਗਮ ਦੇ ਮੁੱਖ ਪ੍ਰਬੰਧਕਾਂ ਚ ਨਵਨੀਤ ਕੌਰ ਰੰਧਾਵਾ, ਤੇਜਿੰਦਰ ਕੌਰ ਸੈਣੀ, ਕਮਲਜੀਤ ਕੌਰ, ਗੁਰਪ੍ਰੀਤ ਕੌਰ ਨੇ ਸਾਰੇ ਸਮਾਗਮ ਨੂੰ ਤਰਤੀਬ ਦੇ ਕੇ ਪੇਸ਼ ਕਰਵਾਇਆ। ਇਸ ਮੋਕੇ ਪ੍ਰਬੰਧਕਾਂ ਨੇ ਸਾਰੇ ਦਾਨੀਂ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਸਮਾਗਮ ਚ ਸ਼ਾਮਿਲ ਹੋਣ ਵਾਲੇ ਸਾਰੇ ਕਲਾਕਾਰਾਂ ਲਈ ਧੰਨਵਾਦੀ ਪਾਰਟੀ 13 ਅਗਸਤ ਸ਼ਾਮ 5 ਵਜੇ ਰੱਖੀ ਗਈ ਹੈ।