ਅਮਰੀਕਾ ਵਿਚ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਜੁੜਵੇਂ ਬੱਚਿਆਂ ਦੀ ਮੌਤ

ਅਮਰੀਕਾ ਵਿਚ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਜੁੜਵੇਂ ਬੱਚਿਆਂ ਦੀ ਮੌਤ
ਕੈਪਸ਼ਨ ਜੁੜਵੀਆਂ ਭੈਣਾਂ ਦੀ ਪੁਰਾਣੀ ਤਸਵੀਰ

 

ਅੰਮ੍ਰਿਤਸਰ ਟਾਈਮਜ਼ ਬਿਊਰੋ 
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੋ ਜੁੜਵੇਂ ਬੱਚਿਆਂ ਦੀ 62 ਸਾਲ ਦੀ ਉਮਰ ਵਿਚ ਮੌਤ ਹੋ ਗਈ। ਗਿਨੀਜ਼ ਵਰਲਡ ਰਿਕਾਰਡ ਨੇ ਜੁੜਵੇਂ ਬੱਚਿਆਂ ਜੋ ਦੋਨੋਂ ਭੈਣਾਂ ਸਨ, ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਸਿਰ ਤੋਂ ਜੁੜੀਆਂ ਲੌਰੀ ਸ਼ੈਪਲ ਤੇ ਜਾਰਜ ਸ਼ੈਪਲ ਦੀ ਮੌਤ ਯੁਨੀਵਰਸਿਟੀ ਆਫ ਪੈਨਸਿਲਵਾਨੀਆ ਹਸਪਤਾਲ ਵਿਚ ਹੋਈ। 18 ਸਤੰਬਰ 1961 ਵਿਚ ਪੈਦਾ ਹੋਈਆਂ ਲੌਰੀ ਤੇ ਜਾਰਜ ਦੀ ਖੋਪੜੀ ਆਪਸ ਵਿਚ ਜੁੜੀ ਹੋਈ ਸੀ ਤੇ ਉਨਾਂ ਦੀਆਂ ਖੂਨ ਦੀਆਂ ਨਾੜੀਆਂ ਤੇ ਦਿਮਾਗ ਦਾ 30 % ਹਿੱਸਾ ਜੁੜਿਆ ਹੋਇਆ ਸੀ। 18 ਅਕਤੂਬਰ 2023 ਨੂੰ ਦਾਅਵਾ ਕੀਤਾ ਗਿਆ ਸੀ ਕਿ ਇਹ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਜੁੜਵੇਂ ਬੱਚੇ ਹਨ।