ਅਮਰੀਕਾ ਅਨੁਸਾਰ ਚੀਨ ਦੁਨੀਆ ਲਈ ਵੱਡਾ ਖ਼ਤਰਾ ਬਣਿਆ

ਅਮਰੀਕਾ ਅਨੁਸਾਰ ਚੀਨ ਦੁਨੀਆ ਲਈ ਵੱਡਾ ਖ਼ਤਰਾ ਬਣਿਆ

ਚੀਨ ਦੇ ਖਿਲਾਫ 400 ਨਵੀਆਂ ਮਿਜ਼ਾਈਲਾਂ... 

*ਅਮਰੀਕੀ ਜਨਰਲ ਨੇ ਡਰੈਗਨ 'ਵਿਰੁਧ ਨਵੀਂ ਯੋਜਨਾ ਦੱਸੀ

*ਜਨਰਲ ਕਾਟਨ ਨੂੰ ਚਿੰਤਾ ਹੈ ਕਿ ਜੇਕਰ ਚੀਨ ਅਤੇ ਰੂਸ ਇਕਜੁੱਟ ਹੋ ਗਏ ਤਾਂ ਅਮਰੀਕਾ ਨੂੰ ਨੁਕਸਾਨ ਹੋਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਓਮਾਹਾ: ਅਮਰੀਕਾ ਅਨੁਸਾਰ ਚੀਨ ਦਿਨੋਂ ਦਿਨ ਦੁਨੀਆ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਚੀਨ ਦੇ ਪਰਮਾਣੂ ਵਿਕਾਸ ਪ੍ਰੋਗਰਾਮ 'ਤੇ ਅਮਰੀਕੀ ਰਣਨੀਤਕ ਕਮਾਂਡ ਦੁਆਰਾ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹੁਣ ਇਸ ਦੇ ਮੁਖੀ ਵਲੋਂ ਪਿਛਲੇ ਦਿਨੀਂ ਕਿਹਾ ਗਿਆ ਹੈ ਕਿ ਚੀਨ ਤੇਜ਼ੀ ਨਾਲ ਪ੍ਰਮਾਣੂ ਹਥਿਆਰ ਵਿਕਸਿਤ ਕਰ ਰਿਹਾ ਹੈ। ਪਰ ਅਮਰੀਕੀ ਫੌਜ ਵੀ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

 ਹੈੱਡਕੁਆਰਟਰ ਵਲੋਂ ਚੀਨ ਦੀਆਂ ਸਾਰੀਆਂ ਗਤੀਵਿਧੀਆਂ, ਉਪਰ ਨਜ਼ਰ ਰਖੀ ਜਾ ਰਹੀ ਹੈ।ਉਸਦੇ ਅਨੁਸਾਰ, ਚੀਨ ਜ਼ਮੀਨੀ, ਸਮੁੰਦਰੀ ਅਤੇ ਏਅਰ ਫੋਰਸ ਬੇਸਡ- ਡਿਲੀਵਰੀ ਪਲੇਟਫਾਰਮਾਂ ਦੇ ਪ੍ਰਮਾਣੂ ਤਿਕੋਣ ਨੂੰ ਤਿਆਰ ਕਰਨ ਵੱਲ ਵਧ ਚੁਕਾ ਹੈ। ਅਮਰੀਕਾ ਕੋਲ ਵਰਤਮਾਨ ਵਿੱਚ ਵਾਇਮਿੰਗ, ਮੋਂਟਾਨਾ ਅਤੇ ਉੱਤਰੀ ਡਕੋਟਾ ਵਿੱਚ ਹਵਾਈ ਸੈਨਾ ਦੇ ਬੇਸਾਂ 'ਤੇ ਤਾਇਨਾਤ 400 ਮਿੰਟਮੈਨ ਹਨ I ਆਈਸੀਬੀਐਮਜ਼ ਤਾਇਨਾਤ ਕੀਤੀ ਹੋਈ ਹੈ। ਅਮਰੀਕੀ ਹਵਾਈ ਸੈਨਾ ਵੀ ਨਵੇਂ ਆਈਸੀਬੀਐਮ ਨੂੰ ਵਿਕਸਤ ਕਰਨ ਵਿੱਚ ਲੱਗੀ ਹੋਈ ਹੈ।

ਯੂਐਸ ਏਅਰ ਫੋਰਸ ਦੀ ਯੋਜਨਾ ਸਾਰੀਆਂ ਮਿਜ਼ਾਈਲਾਂ ਅਤੇ ਜ਼ਮੀਨੀ ਲਾਂਚ ਕੰਟਰੋਲ ਸਹੂਲਤਾਂ ਨੂੰ ਨਵੇਂ ਆਈਸੀਬੀਐਮ ਨਾਲ ਬਦਲਣ ਦੀ ਹੈ। ਇਸ ਦਹਾਕੇ ਦੇ ਅੰਤ ਤੱਕ ਚੀਨ ਕੋਲ 1000 ਤੋਂ ਵੱਧ ਪ੍ਰਮਾਣੂ ਹਥਿਆਰ ਹੋਣ ਦਾ ਅੰਦਾਜ਼ਾ ਹੈ। ਇਹ ਅੰਕੜਾ ਜਨਵਰੀ ਤੱਕ ਉਸ ਦੇ ਕੋਲ ਮੌਜੂਦ ਅੰਦਾਜ਼ਨ 410 ਤੋਂ ਕਿਤੇ ਜ਼ਿਆਦਾ ਨਵੇਂ ਪ੍ਰਮਾਣੂ ਹਥਿਆਰ ਹਨ। ਇਸ ਨਾਲ ਚੀਨ ਅਮਰੀਕਾ ਅਤੇ ਰੂਸ ਦੇ ਬਰਾਬਰ ਆ ਜਾਵੇਗਾ।

ਜੇ ਰੂਸ ਅਤੇ ਚੀਨ ਹੱਥ ਮਿਲਾਉਂਦੇ ਹਨ?

ਰਣਨੀਤਕ ਕਮਾਂਡ ਦੇ ਮੁਖੀ ਜਨਰਲ ਐਂਥਨੀ ਕਾਟਨ ਨੇ ਓਮਾਹਾ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਮੀਡੀਆ ਨੂੰ ਦਸਿਆ ਕਿ ਸਾਨੂੰ ਅਜਿਹਾ ਕੋਈ ਸੰਕੇਤ ਨਹੀਂ ਦਿਸ ਰਿਹਾ ਹੈ ਕਿ ਚੀਨ ਨੇ ਪਰਮਾਣੂ ਹਥਿਆਰ ਬਣਾਉਣ ਦੀ ਰਫ਼ਤਾਰ ਨੂੰ ਘਟਾ ਦਿੱਤਾ ਹੈ।' ਕਾਟਨ ਨੇ ਕਿਹਾ ਕਿ ਇਸ ਸਾਲ ਫਰਵਰੀ ਵਿੱਚ ਉਸਨੇ ਕਾਂਗਰਸ ਨੂੰ ਦੱਸਿਆ ਸੀ ਕਿ ਚੀਨ ਦੇ ਜ਼ਮੀਨੀ-ਆਧਾਰਿਤ ਪ੍ਰਣਾਲੀਆਂ, ਜਿਸ ਵਿੱਚ ਰੋਡ ਮੋਬਾਈਲ ਅਤੇ ਸਾਈਲੋ-ਅਧਾਰਿਤ ਦੋਵੇਂ ਸ਼ਾਮਲ ਹਨ, ਅਮਰੀਕਾ ਤੋਂ ਵੱਧ ਹਨ।ਜਨਰਲ ਕਾਟਨ ਨੂੰ ਚਿੰਤਾ ਹੈ ਕਿ ਜੇਕਰ ਚੀਨ ਅਤੇ ਰੂਸ ਇਕਜੁੱਟ ਹੋ ਗਏ ਤਾਂ ਅਮਰੀਕਾ ਨੂੰ ਨੁਕਸਾਨ ਹੋਵੇਗਾ।

ਅਮਰੀਕੀ ਜਨਰਲ ਕਾਟਨ ਨੇ ਇਸ ਸਾਲ ਦੇ ਸ਼ੁਰੂ ਵਿਚ ਕਾਂਗਰਸ ਨੂੰ ਲਿਖੇ ਪੱਤਰ ਵਿਚ ਸੰਸਦ ਮੈਂਬਰਾਂ ਸਾਹਮਣੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਚੀਨ ਕੋਲ ਇੰਟਰ-ਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ਆਈਸੀਬੀਐਮ) ਦੀ ਗਿਣਤੀ ਅਮਰੀਕਾ ਦੇ ਮੁਕਾਬਲੇ ਘੱਟ ਹੈ ਪਰ ਜ਼ਮੀਨੀ ਅਤੇ ਮੋਬਾਈਲ ਆਈਸੀਬੀਐਮ ਲਾਂਚਰਾਂ ਦੀ ਗਿਣਤੀ ਜ਼ਿਆਦਾ ਹੈ। ਸਾਈਲੋ-ਅਧਾਰਿਤ ਪ੍ਰਣਾਲੀਆਂ ਆਪਣੀ ਥਾਂ ਉਪਰ ਸਥਿਰ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਲੁਕਾਉਣਾ ਔਖਾ ਹੈ ਪਰ ਮੋਬਾਈਲ ਪ੍ਰਣਾਲੀਆਂ ਨਾਲੋਂ ਘੱਟ ਵਿਨਾਸ਼ਕਾਰੀ ਹੁੰਦੀਆਂ ਹਨ। ਮਾਰਚ ਵਿੱਚ ਕਾਂਗਰਸ ਦੀ ਸੁਣਵਾਈ ਦੌਰਾਨ, ਕਾਟਨ ਨੇ ਗਵਾਹੀ ਦਿੱਤੀ ਕਿ ਚੀਨ ਨੇ ਪਿਛਲੇ ਤਿੰਨ ਸਾਲਾਂ ਵਿੱਚ ਸੈਂਕੜੇ ਨਵੇਂ ਆਈਸੀਬੀਐਮ ਸਾਈਲੋ ਬਣਾਏ ਹਨ। ਕਾਟਨ ਨੇ ਦੱਸਿਆ ਕਿ ਚੀਨ ਨੇ ਤਿੰਨ ਨਵੀਆਂ ਮਿਜ਼ਾਈਲਾਂ ਨੂੰ 300 ਤੋਂ ਵੱਧ ਸਾਈਲੋ 'ਤੇ ਫਿੱਟ ਕੀਤਾ ਹੋਇਆ ਹੈ।