ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 

 ਸ੍ਰੀ ਅਰਵਿੰਦ ਕੇਜਰੀਵਾਲ ਦੇ ਖਿਆਲ ਅਨੁਸਾਰ ਹਿੰਦੂ ਵੋਟਰ ਨਾਰਾਜ਼ ਹੋ ਜਾਣਗੇ

ਜਿਸ ਕਿਸਮ ਦੇ ਸਬੂਤਾਂ ਆਸਰੇ ਅਦਾਲਤਾਂ ਇਨਸਾਫ ਕਰਦੀਆਂ ਹਨ, ਉਸ ਤੋਂ ਆਮ ਨਾਗਰਿਕ ਭਲੀ-ਭਾਂਤ ਜਾਣੂ ਹਨ।  ਭੁੱਲਰ ਦੇ ਖਿਲਾਫ ਸਰਕਾਰੀ ਪੱਖ ਵੱਲੋਂ ਬਣਾਏ ਗਏ 133 ਗਵਾਹਾਂ ਵਿੱਚੋਂ ਕੋਰਟ ਵਿੱਚ ਕੋਈ ਗਵਾਹੀ ਨਹੀਂ ਭੁਗਤੀ। ਸੁਪਰੀਮ ਕੋਰਟ ਦੇ ਤਿੰਨ ਜੱਜਾਂ 'ਚੋਂ ਮੁੱਖ ਜੱਜ ਨੇ ਪ੍ਰੋ. ਭੁੱਲਰ ਨੂੰ ਬਰੀ ਕੀਤਾ ਜਦਕਿ ਦੂਜੇ ਦੋ ਨੇ ਟਾਡਾ ਕੋਰਟ ਵੱਲੋਂ ਦਿਤੀ ਫਾਂਸੀ ਦੀ ਸਜ਼ਾ ਦੀ ਤਸਦੀਕ ਕੀਤੀ ਸੀ। ਸਿੱਖ ਸੰਗਤ ਦੀ ਪੁਰਜੋਰ ਮੰਗ ਨੂੰ ਧਿਆਨ ਚ ਰਖਦਿਆਂ ਸਰਕਾਰ ਨੇ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰ ਦਿਤਾ। 

ਪ੍ਰੋਫੈਸਰ ਭੁੱਲਰ ਦਿੱਤੀ ਗਈ ਸਜ਼ਾ ਭੁਗਤ ਚੁਕੇ ਹਨ। ਉਮਰ ਕੈਦੀ ਨੂੰ ਵੱਧ ਤੋਂ ਵੱਧ ਬਾਰਾਂ ਸਾਲ ਕੈਦ ਪਿੱਛੋਂ ਰਿਹਾ ਕਰ ਦਿਤਾ ਜਾਂਦਾ ਹੈ ਪਰ  25 ਸਾਲ ਭੁਗਤਣ ਬਾਅਦ ਵੀ ਦਿੱਲੀ ਸਰਕਾਰ ਉਨ੍ਹਾਂ ਨੂੰ ਰਿਹਾ ਕਰਨ ਤੋਂ ਮੁਨਕਰ ਹੈ ਕਿਉਂਕਿ ਸ੍ਰੀ ਅਰਵਿੰਦ ਕੇਜਰੀਵਾਲ ਦੇ ਖਿਆਲ ਅਨੁਸਾਰ ਹਿੰਦੂ ਵੋਟਰ ਨਾਰਾਜ਼ ਹੋ ਜਾਣਗੇ। ਸਿੱਖ ਵੋਟਰ ਰਾਜੀ ਹੋਣ ਚਾਹੇ ਨਾਰਾਜ, ਉਸਨੂੰ ਉਨ੍ਹਾਂ ਦੀ ਪਰਵਾਹ ਨਹੀਂ। 

ਇਸਰਾਈਲ ਦੇ ਤਤਕਾਲੀ ਰੋਮਨ ਹਾਕਿਮ ਪੋਂਟਿਅਸ ਦੀ ਕੈਦ ਵਿੱਚ ਮੌਤ ਦੀ ਸਜਾ ਯਾਫਤਾ ਦੋ ਕੈਦੀ ਸਨ। ਇੱਕ ਈਸਾ ਮਸੀਹ ਅਤੇ ਦੂਜਾ ਡਾਕੂ ਬਰੱਬਾ। ਪਸਾਹ ਦੇ ਤਿਉਹਾਰ ਮੌਕੇ ਪੁੰਨ ਖੱਟਣ ਲਈ ਰਾਜਾ ਇੱਕ ਫਾਂਸੀ ਵਾਲੇ ਕੈਦੀ ਨੂੰ ਮਾਫ਼ ਕਰਿਆ ਕਰਦਾ ਸੀ।  ਪੋੰਟਿਅਸ ਨੇ  ਡਾਕੂ ਰਿਹਾ ਕਰ ਦਿਤਾ ਅਤੇ ਮਸੀਹਾ ਨੂੰ ਸੂਲੀ ਚੜ੍ਹਾ ਦਿੱਤਾ। ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਰਿਆਇਤਾਂ ਦਾ ਹੱਕਦਾਰ ਹੈ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨਹੀਂ। 

 ਡਾ. ਹਰਪਾਲ ਸਿੰਘ ਪੰਨੂ