ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਵ੍ਹਟਸਐਪ ਵਰਤਣ 'ਤੇ ਰੋਕ ਲੱਗੀ

ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਵ੍ਹਟਸਐਪ ਵਰਤਣ 'ਤੇ ਰੋਕ ਲੱਗੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ, ਡਵਿਜ਼ਨਾਂ ਦੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਦਫ਼ਤਰੀ ਕੰਮ-ਕਾਜ ਲਈ ਵ੍ਹਟਸਐਪ ਨੂੰ ਨਾ ਵਰਤਿਆ ਜਾਵੇ। 

ਇਸ ਸਬੰਧੀ ਜਾਰੀ ਹਦਾਇਤ 'ਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਈਮੇਲ ਅਤੇ ਵ੍ਹਟਸਐਪ 'ਤੇ ਸਰਕਾਰੀ ਕੰਮਕਾਜ ਨਾ ਕਰਦੇ ਹੋਏ ਕੇਵਲ ਸਰਕਾਰੀ ਈਮੇਲ ਰਾਹੀਂ ਹੀ ਸਮੁੱਚੇ ਦਫਤਰੀ ਕੰਮ ਕੀਤੇ ਜਾਣ ਤਾਂ ਜੋ ਸਰਕਾਰੀ ਰਿਕਾਰਡ ਸੁਰੱਖਿਅਤ ਰਹਿ ਸਕੇ ਅਤੇ ਭਵਿੱਖ 'ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 

ਇਸ ਲਈ ਪੰਜਾਬ ਸਰਕਾਰ ਵੱਲੋਂ ਵ੍ਹਟਸਐਪ ਤੇ ਪ੍ਰਾਈਵੇਟ ਮੇਲ 'ਤੇ ਸਰਕਾਰੀ ਦਫਤਰੀ ਕੰਮ ਕਾਜ ਕਰਨ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਹੋਏ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ