ਅਮਰੀਕੀ ਸੈਨੇਟ ਵੱਲੋਂ ਭਾਰਤੀ ਅਮਰੀਕੀ ਚੌਧਰੀ ਦੀ ਏਅਰ ਫੋਰਸ ਦੇ ਸਹਾਇਕ ਸਕੱਤਰ ਵਜੋਂ ਪੁਸ਼ਟੀ

ਅਮਰੀਕੀ ਸੈਨੇਟ ਵੱਲੋਂ ਭਾਰਤੀ ਅਮਰੀਕੀ ਚੌਧਰੀ ਦੀ ਏਅਰ ਫੋਰਸ ਦੇ ਸਹਾਇਕ ਸਕੱਤਰ ਵਜੋਂ ਪੁਸ਼ਟੀ
ਕੈਪਸ਼ਨ : ਰਵੀ ਚੌਧਰੀ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕੀ ਸੈਨੇਟ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਰਵੀ ਚੌਧਰੀ ਦੀ ਏਅਰ ਫੋਰਸ ਦੇ ਏਨਰਜ਼ੀ, ਇੰਸਟਾਲੇਸ਼ਨਜ ਤੇ  ਇਨਵਾਇਰਮੈਂਟ ਬਾਰੇ ਸਹਾਇਕ ਸਕੱਤਰ ਵਜੋਂ ਨਾਮਜ਼ਦਗੀ ਦੀ ਵੋਟਾਂ ਦੇ ਭਾਰੀ ਫਰਕ ਨਾਲ ਪੁਸ਼ਟੀ ਕਰਨ ਦੀ ਰਿਪੋਰਟ ਹੈ। ਰਵੀ ਚੌਧਰੀ ਦੇ ਸਮਰਥਨ ਵਿਚ 65 ਤੇ ਵਿਰੁੱਧ 29 ਵੋਟਾਂ ਪਈਆਂ। ਉਹ ਪਹਿਲਾ ਭਾਰਤੀ ਹੈ ਜੋ ਪੈਂਟਾਗਨ ਵਿਚ ਇਸ ਚੋਟੀ ਦੇ ਸਿਵਲੀਅਨ ਅਹੁੱਦੇ ਉਪਰ ਪੁੱਜਾ ਹੈ। ਚੌਧਰੀ ਦੀ ਨਾਮਜ਼ਦਗੀ ਦਾ ਅਮਰੀਕੀ ਸੈਨੇਟਰ ਡੈਮੋਕਰੈਟਿਕ ਆਗੂ ਬੀਬੀ ਐਮੀ ਕੋਲਬਚਰ ਨੇ ਸਮਰਥਨ ਕੀਤਾ ਹੈ ਜਿਸ ਨੇ ਜਾਰੀ ਇਕ ਬਿਆਨ ਵਿਚ ਚੌਧਰੀ ਨੂੰ ਇਸ ਪ੍ਰਾਪਤੀ  ਉਪਰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਚੌਧਰੀ ਕੋਲ  ਇਸ ਅਹਿਮ ਅਹੁੱਦੇ ਲਈ ਲੋੜੀਂਦੀ ਯੋਗਤਾ ਤੇ ਤਜ਼ਰਬਾ ਹੈ ।