12000 ਮੁਲਾਜ਼ਮਾਂ ਦੀ ਛਾਂਟੀ ਉਪਰ ਮੈਨੂੰ ਬੇਹੱਦ ਅਫਸੋਸ ਹੈ-ਸੁੰਦਰ ਪਚਾਈ

12000 ਮੁਲਾਜ਼ਮਾਂ ਦੀ ਛਾਂਟੀ ਉਪਰ ਮੈਨੂੰ ਬੇਹੱਦ ਅਫਸੋਸ ਹੈ-ਸੁੰਦਰ ਪਚਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਐਲਫਾਬੈਟ ਤੇ ਗੁੱਗਲ ਦੇ ਸੀ ਈ ਓ ਸੁੰਦਰ ਪਚਾਈ ਨੇ ਕਿਹਾ ਹੈ ਕਿ ਤਕਰੀਬਨ 12000 ਮੁਲਾਜ਼ਮਾਂ ਦੀ ਛਾਂਟੀ ਉਪਰ ਉਨਾਂ ਨੂੰ ਅਫਸੋਸ ਹੈ ਤੇ ਉਹ ਇਸ ਨਿਰਨੇ ਦੀ ਪੂਰੀ ਜਿੰਮੇਵਾਰੀ ਲੈਂਦੇ ਹਨ। ਉਨਾਂ ਕਿਹਾ ਕਿ ਅਮਰੀਕਾ ਵਿਚ ਜੋ ਇਸ ਨਿਰਨੇ ਤੋਂ ਪ੍ਰਭਾਵਿਤ ਹੋਏ ਹਨ,ਉਨਾਂ ਨੂੰ ਵੱਖਰੀ ਈ ਮੇਲ ਭੇਜ ਦਿੱਤੀ ਗਈ ਹੈ ਜਦ ਕਿ ਬਾਕੀ ਦੇਸ਼ਾਂ ਦੇ ਸਥਾਨਕ ਕਾਨੂੰਨਾਂ ਕਾਰਨ ਇਸ ਪ੍ਰਕ੍ਰਿਆ ਨੂੰ ਸਮਾਂ ਲੱਗ ਸਕਦਾ ਹੈ। ਯੂ ਐਸ ਗੁੱਗਲ ਹਟਾਏ ਗਏ ਮੁਲਾਜ਼ਮਾਂ ਨੂੰ ਘੱਟੋ ਘੱਟ 60 ਦਿਨਾਂ ਦੀ ਤਨਖਾਹ ਦੇਵੇਗਾ ਤੇ ਉਨਾਂ ਨੂੰ ਬਰਖਾਸਤਗੀ ਪੈਕੇਜ਼ ਦੀ ਪੇਸ਼ਕਸ਼ ਕੀਤੀ ਗਈ ਹੈ ਜੋ 16 ਹਫਤਿਆਂ ਦੀ ਤਨਖਾਹ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਹਰ ਇਕ ਸਾਲ ਲਈ 2 ਹਫਤਿਆਂ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਉਨਾਂ ਨੂੰ 2022 ਦਾ ਬੋਨਸ ਤੇ ਛੁੱਟੀਆਂ ਦੇ ਪੈਸੇ ਵੀ ਦਿੱਤੇ ਜਾਣਗੇ। ਪਚਾਈ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹਟਾਉਣਾ ਕੋਈ ਸੌਖਾ ਕੰਮ ਨਹੀਂ ਹੈ ਤੇ ਅਸੀਂ ਮੁਲਾਜ਼ਮਾਂ ਦੀ ਨਵੇਂ ਮੌਕਿਆਂ ਦੀ  ਭਾਲ ਵਿਚ ਮੱਦਦ ਕਰਾਂਗੇ।