ਭਾਰਤ ਵਿਚ ਬਣੀ ਅੱਖਾਂ ਦੀ ਦਵਾਈ 'ਤੇ ਹੁਣ ਅਮਰੀਕਾ ਵਿਚ ਖਤਰਨਾਕ ਸਿਧ ਹੋਈ, ਜਾਨ ਲੈਣ ਦਾ  ਲੱਗਾ ਦੋਸ਼

 ਭਾਰਤ ਵਿਚ ਬਣੀ ਅੱਖਾਂ ਦੀ ਦਵਾਈ 'ਤੇ ਹੁਣ ਅਮਰੀਕਾ ਵਿਚ ਖਤਰਨਾਕ ਸਿਧ ਹੋਈ, ਜਾਨ ਲੈਣ ਦਾ  ਲੱਗਾ ਦੋਸ਼

*ਅਮਰੀਕੀ ਡਰੱਗ ਰੈਗੂਲੇਟਰ ਵੱਲੋਂ ਜਾਰੀ ਅਲਰਟ ਮਗਰੋਂ ਭਾਰਤੀ ਫਰਮ  ਨੇ  ਸਾਰਾ ਲਾਟ ਵਾਪਸ ਮੰਗਵਾਇਆ

ਅੰਮ੍ਰਿਤਸਰ ਟਾਈਮਜ਼

ਵਸ਼ਿੰਗਟਨ-ਭਾਰਤ ਵਿੱਚ ਬਣੀ ਇੱਕ ਹੋਰ ਦਵਾਈ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਮਾਮਲਾ ਅਮਰੀਕਾ ਦਾ ਹੈ, ਜਿੱਥੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨਾਂ ਦੇ ਵਿਭਾਗ ਨੇ ਲੋਕਾਂ ਨੂੰ ਹਦਾਇਤ ਦਿਤੀ ਹੈ ਕਿ ਐਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਜ਼ ਨਾਂ ਦੀ ਅੱਖਾਂ ਬਾਰੇ ਦਵਾਈ ਦੀ ਵਰਤੋਂ ਤੁਰੰਤ ਬੰਦ ਕਰਨ। ਇਹ ਫੈਸਲਾ ਲੋਕਾਂ ਵਿੱਚ ਇਨਫੈਕਸ਼ਨ ਫੈਲਣ ਤੋਂ ਬਾਅਦ ਲਿਆ ਗਿਆ ਸੀ। ਹੁਣ ਤੱਕ 55 ਤੋਂ ਵੱਧ ਲੋਕ ਇਸ ਸੰਕਰਮਣ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇੱਕ ਵਿਅਕਤੀ ਇਸ ਕਾਰਣ ਮਰ ਚੁਕਾ ਹੈ। ਅਮਰੀਕੀ ਡਰੱਗ ਰੈਗੂਲੇਟਰ ਵੱਲੋਂ ਜਾਰੀ ਅਲਰਟ ਮਗਰੋਂ ਭਾਰਤੀ ਫਰਮ ਗਲੋਬਲ ਫਾਰਮਾ ਹੈੱਲਥਕੇਅਰ ਨੇ ਮਸਨੂਈ ਅੱਥਰੂ (ਆਰਟੀਫੀਸ਼ੀਅਲ ਟੀਅਰਜ਼) ਤੇ ਲੁਬਰੀਕੈਂਟ ਆਈ ਡਰੋਪਸ ਦਾ ਸਾਰਾ ਲਾਟ ਵਾਪਸ ਮੰਗਵਾ ਲਿਆ ਗਿਆ ਹੈ। 

ਈਜ਼ੀਕੇਅਰ ਤੇ ਡੈੱਲਸਾਮ ਫਾਰਮਾ ਦੇ ਬਰਾਂਡ ਨਾਂ ਵਾਲੇ ਆਈ ਡਰੋਪਸ ਦੀ ਡਿਸਟ੍ਰੀਬਿਊਸ਼ਨ ਈਜ਼ੀਕੇਅਰ, ਐੱਲਐੱਲਸੀ ਤੇ ਡੈੱਲਸਾਮ ਫਾਰਮਾ ਵੱਲੋਂ ਕੀਤੀ ਜਾ ਰਹੀ ਹੈ। ਸੀਐਨਐਨ ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਅੱਖਾਂ ਵਿਚ ਪਾਉਣ ਵਾਲੀ ਦਵਾਈ ਦੀ  ਵਰਤੋਂ ਤੁਰੰਤ ਬੰਦ ਕਰਨ । ਭਾਰਤ ਵਿੱਚ ਬਣੀ ਇਸ ਦਵਾਈ ਉਪਰ ਇੱਕ ਖਾਸ ਕਿਸਮ ਦੀ ਲਾਗ  ਦਾ ਜ਼ਿੰਮੇਵਾਰ ਹੋਣ ਦਾ ਸ਼ੱਕ ਹੈ।ਅਮਰੀਕੀ ਜਾਂਚਕਰਤਾਵਾਂ ਨੇ ਕਿਹਾ ਹੈ ਕਿ 12 ਰਾਜਾਂ ਵਿੱਚ ਫੈਲੀ ਇਹ ਲਾਗ ਖੂਨ, ਪਿਸ਼ਾਬ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬਹੁਤ ਸਾਰੇ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਜ਼ਰੀਕੇਅਰ ਨਾਮਕ ਦਵਾਈ ਦੀ ਵਰਤੋਂ ਕੀਤੀ ਹੈ, ਜੋ ਕਿਸੇ ਵੀ ਕੈਮਿਸਟ ਤੋਂ  ਡਾਕਟਰ ਦੀ ਪਰਚੀ ਤੋਂਂ ਬਗੈਰ ਖਰੀਦੀ ਜਾ ਸਕਦੀ ਹੈ। ਅਮਰੀਕੀ ਡਰੱਗ ਰੈਗੂਲੇਟਰ ਵੱਲੋਂ ਜਾਰੀ ਅਲਰਟ ਮਗਰੋਂ ਭਾਰਤੀ ਫਰਮ ਗਲੋਬਲ ਫਾਰਮਾ ਹੈੱਲਥਕੇਅਰ ਨੇ ਮਸਨੂਈ ਅੱਥਰੂ (ਆਰਟੀਫੀਸ਼ੀਅਲ ਟੀਅਰਜ਼) ਤੇ ਲੁਬਰੀਕੈਂਟ ਆਈ ਡਰੋਪਸ ਦਾ ਸਾਰਾ ਲਾਟ ਵਾਪਸ ਮੰਗਵਾ ਲਿਆ ਸੀ। ਇਹ ਦਵਾਈ ਇੱਕ ਲੁਬਰੀਕੈਂਟ ਹੈ ਜੋ ਅੱਖਾਂ ਵਿੱਚ ਖੁਜਲੀ ਅਤੇ ਖੁਸ਼ਕੀ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਬੈਕਟੀਰੀਆ ਕਾਰਨ ਲਾਗ

ਸੀਬੀਐਸ ਡਾਟ ਕਾਮ ਅਨੁਸਾਰ ਲੋਕ ਜਿਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ, ਉਸ ਦਾ ਕਾਰਣ ਸੂਡੋਮੋਨਾਸ ਓਰੂਗਿਨੋਸਾ ਨਾਂ ਦਾ ਬੈਕਟੀਰੀਆ  ਹੈ। ਜਾਂਚ ਕਰਤਾਵਾਂ ਨੂੰ ਇਹ ਬੈਕਟੀਰੀਆ ਅਜ਼ਰੀਕੇਅਰ ਦੀਆਂ ਖੁੱਲ੍ਹੀਆਂ ਸ਼ੀਸ਼ੀਆਂ ਵਿੱਚ ਮਿਲਿਆ ਹੈ। ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਬੋਤਲਾਂ ਵਿਚ ਪਾਇਆ ਜਾਣ ਵਾਲਾ ਬੈਕਟੀਰੀਆ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਜਾਂ ਇਨਫੈਕਸ਼ਨ ਕਿਸੇ ਹੋਰ ਥਾਂ ਤੋਂ ਆਈ ਹੈ।

 ਇਸ ਸਬੰਧ ਵਿਚ ਐਜ਼ਰੀਕਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਵੀ ਸਬੂਤ ਦੀ ਜਾਣਕਾਰੀ ਨਹੀਂ ਹੈ, ਜਿਸ ਕਾਰਣ ਇਸ ਇਨਫੈਕਸ਼ਨ ਦਾ ਕਾਰਣ ਇਹ ਦਵਾਈ ਹੈ। ਹਾਲਾਂਕਿ ਕੰਪਨੀ ਨੇ  ਆਪਣੀ ਵੈੱਬਸਾਈਟ 'ਤੇ ਨੋਟਿਸ ਲਗਾ ਕੇ ਲੋਕਾਂ ਨੂੰ ਇਸ ਦੀ ਵਰਤੋਂ ਬੰਦ ਕਰਨ ਲਈ ਕਿਹਾ ਹੈ।ਕੰਪਨੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਸਾਡੇ ਤੋਂ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਅਸੀਂ ਉਨ੍ਹਾਂ ਨੂੰ ਪੂਰਾ ਸਹਿਯੋਗ ਕਰਾਂਗੇ।"

 ਇਥੇ ਜਿਕਰਯੋਗ ਹੈ ਕਿ ਸੀਡੀਸੀ ਨੇ ਦੋ ਹਫ਼ਤੇ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਇਸ ਦਵਾਈ ਬਾਰੇ ਚੇਤਾਵਨੀ ਜਾਰੀ ਕੀਤੀ ਸੀ। ਬੀਤੇ ਹਫਤੇ  ਇਸ ਬਾਰੇ ਜਨਤਾ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ।  ਕੈਲੀਫੋਰਨੀਆ, ਕੋਲੋਰਾਡੋ, ਕਨੈਕਟੀਕਟ, ਫਲੋਰੀਡਾ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਨੇਵਾਡਾ, ਟੈਕਸਾਸ,, ਵਾਸ਼ਿੰਗਟਨ ਅਤੇ ਵਿਸਕਾਨਸਿਨ ਰਾਜਾਂ ਵਿੱਚ ਮਰੀਜ਼ ਸੰਕਰਮਿਤ ਹੋਏ ਹਨ।ਵਾਸ਼ਿੰਗਟਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਰੀਜ਼ ਨੂੰ ਖੂਨ ਦੀ ਲਾਗ ਸੀ। ਘੱਟੋ-ਘੱਟ ਪੰਜ ਮਰੀਜ਼ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ। ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਇਹ ਤੀਜਾ ਮਾਮਲਾ ਹੈ ਜਦੋਂ ਕਿਸੇ ਭਾਰਤੀ ਦਵਾਈ 'ਤੇ ਵਿਦੇਸ਼ਾਂ ਵਿਚ ਲੋਕਾਂ ਦੀ ਜਾਨਾਂ ਜਾਣ ਦਾ ਦੋਸ਼ ਲੱਗਾ ਹੈ। ਇਸ ਤੋਂ ਪਹਿਲਾਂ ਗਾਂਬੀਆ ਵਿਚ ਭਾਰਤ ਦੀ ਬਣੀ ਖੰਘ ਦੀ ਦਵਾਈ ਪੀਣ ਨਾਲ ਦਰਜਨਾਂ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇੰਡੋਨੇਸ਼ੀਆ ਵਿਖੇ ਵੀ ਭਾਰਤ ਦੀ ਬਣੀ ਦਵਾਈ ਕਾਰਣ ਬੱਚਿਆਂ ਦੀਆਂ ਜਾਨਾਂ ਜਾਣ ਦਾ ਦੋਸ਼ ਲੱਗਾ ਸੀ, ਜਿਸ ਦੀ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਭਾਰਤ ਵੈਕਸੀਨ ਬਣਾਉਣ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਜੈਨਰਿਕ ਦਵਾਈਆਂ ਦਾ ਇੱਕ ਪ੍ਰਮੁੱਖ ਉਤਪਾਦਕ ਵੀ ਹੈ। ਭਾਰਤ ਵਿਸ਼ਵ ਪੱਧਰ 'ਤੇ 20 ਫੀਸਦੀ ਜੈਨਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ। ਕ੍ਰੈਡਿਟ ਰੇਟਿੰਗ ਏਜੰਸੀ ਕੇਅਰ ਦਾ ਅੰਦਾਜ਼ਾ ਹੈ ਕਿ ਭਾਰਤ ਦਾ ਫਾਰਮਾਸਿਊਟੀਕਲ ਉਦਯੋਗ ਵਧਦੀ  ਨਿਰਯਾਤ ਦੀ ਹਿੱਸੇਦਾਰੀ ਕਾਰਣ ਵਧਦਾ ਰਹੇਗਾ ਅਤੇ ਇਸ ਸਾਲ 60 ਬਿਲੀਅਨ ਡਾਲਰ ਤੋਂ ਜਿਆਦਾ ਮੁਲ ਦਾ ਹੋਵੇਗਾ।