ਅਮਰੀਕਾ ਵਿਚ ਹੈਲੀਕਾਪਟਰ ਹਾਦਸੇ ਵਿਚ ਦੋ ਨੈਸ਼ਨਲ ਗਾਰਡਾਂ ਦੀ ਮੌਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸੀਸਿਪੀ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਦੋ ਨੈਸ਼ਨਲ ਗਾਰਡਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਗਵਰਨਰ ਟੇਟ ਰੀਵਸ ਨੇ ਕਿਹਾ ਹੈ ਕਿ ਅਪਾਚੇ ਏ ਐਚ-64 ਹੈਲੀਕਾਪਟਰ ਰੂਟੀਨ ਵਾਂਗ ਸਿਖਲਾਈ ਉਡਾਣ 'ਤੇ ਸੀ ਜਿਸ ਦੌਰਾਨ ਉਹ ਜਮੀਨ ਉਪਰ ਆ ਡਿੱਗਾ। ਅਧਿਕਾਰੀਆਂ ਨੇ ਮਾਰੇ ਗਏ ਨੈਸ਼ਨਲ ਗਾਰਡਾਂ ਦੇ ਨਾਵਾਂ ਬਾਰੇ ਕੁਝ ਨਹੀਂ ਦਸਿਆ ਹੈ ਤੇ ਕਿਹਾ ਹੈ ਕਿ ਉਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਰੇ ਗਏ ਨੈਸ਼ਨਲ ਗਾਰਡ ਟੁਪੇਲੋ, ਮਿਸੀਸਿਪੀ ਵਿਖੇ ਆਰਮੀ ਐਵੀਏਸ਼ਨ ਸੁਪਰੋਟ ਫਸਿਲਟੀ ਵਿਖੇ ਤਾਇਨਾਤ ਸਨ। ਗਵਰਨਰ ਰੀਵਸ ਨੇ ਕਿਹਾ ਹੈ ਕਿ ਮਿਸੀਸਿਪੀ ਉਨਾਂ ਦੀਆਂ ਸੇਵਾਵਾਂ ਲਈ ਹਮੇਸ਼ਾਂ ਰਿਣੀ ਰਹੇਗਾ ਤੇ ਉਹ ਹਮੇਸ਼ਾਂ ਯਾਦ ਰਹਿਣਗੇ। ਇਸੇ ਦੌਰਾਨ ਅਲਬਾਮਾ ਵਿਚ ਵੀ ਸਿਖਲਾਈ ਉਡਾਣ ਦੌਰਾਨ ਇਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਜਮੀਨ ਉਪਰ ਡਿੱਗ ਜਾਣ ਦੀ ਖਬਰ ਹੈ। ਇਸ ਹਾਦਸੇ ਵਿਚ 2 ਪਾਇਲਟ ਮਮੂਲੀ ਜ਼ਖਮੀ ਹੋਏ ਹਨ।
Comments (0)