ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਵਿੱਚ ਨਿਊਯਾਰਕ ਗੱਤਕਾ ਅੇਸੋਸੀਏਸ਼ਨ ਰਹੀ ਜੇਤੂ

ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਵਿੱਚ ਨਿਊਯਾਰਕ ਗੱਤਕਾ ਅੇਸੋਸੀਏਸ਼ਨ ਰਹੀ ਜੇਤੂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ, 1 ਨਵੰਬਰ (ਰਾਜ ਗੋਗਨਾ)- ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਅਮਰੀਕਾ ਵਿੱਚ ਪਹਿਲੀ ਵਾਰੀ ਦਿਨ ਸ਼ਨੀਵਾਰ, ਅਕਤੂਬਰ 28 ਨੂੰ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ", 222-28-95 ਅਵੈਨਿਉ, ਕੁਇਨਜ ਵਿਲੇਜ ਨਿਊਯਾਰਕ ਦੇ ਉਚੇਚੇ ਸਹਿਯੋਗ ਨਾਲ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਖਾਲਸਾਈ ਜਾਹੋ-ਜਲਾਲ ਨਾਲ ਕਰਵਾਈ ਗਈ।ਚੈਂਪੀਅਨਸ਼ਿਪ ਵਿੱਚ ਬੀਬੀਆਂ ਅਤੇ ਸਿੰਘਾਂ ਦੀ ਵੱਖ -ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆ ਨੇ ਭਾਰ ਲਿਆ।ਜਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ। ਅਮਰੀਕਾ ਵਿੱਚ ਇਹ ਕਰਵਾਈ ਗਈ ਇਸ ਪਹਿਲੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਦੇ ਬਾਰੇ ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੈਅਰਮੈਨ ਸ. ਗੁਰਿੰਦਰ ਸਿੰਘ ਖਾਲਸਾ, ਅਤੇ ਪ੍ਰਧਾਨ, ਸ. ਕੁਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਉੱਘੇ ਕਾਰੋਬਾਰੀ ਵਲੋਂ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਭਾਵੇਂ ਕਿ ਵੱਖ-ਵੱਖ ਜੱਥੇਬੰਦੀਆਂ ਵਲੋਂ ਅਤੇ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋ ਕਿ ਨਿਬੜੀ ਹੈ। ਅਤੇ ਇਤਿਹਾਸਿਕ ਮੀਲ ਪੱਧਰ ਰਖਿਆ ਗਿਆ ਹੈ ਕਿਉਂਕਿ ਅਮਰੀਕਾ ਵਿੱਚ ਗੱਤਕਾ ਖੇਡ ਦਾ ਨੈਸ਼ਨਲ ਪੱਧਰ ਦਾ ਮੁਕਾਬਲਾ ਅਜੇ ਤੱਕ ਨਹੀ ਸੀ ਕਰਵਾਇਆ ਗਿਆ ਜੋ ਕਿ ਗੱਤਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।ਸਿੰਗਲ ਸੋਟੀ ਸਿੰਘਾਂ ਦੇ 21 ਸਾਲ ਵਰਗ ਦੇ ਮੁਕਾਬਲਿਆਂ ਦੌਰਾਨ ਅਮ੍ਰਿੰਤਨੀਰ ਸਿੰਘ-ਸ਼ਹੀਦ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨਿਊਜਰਸੀ ਪਹਿਲੇ, ਦਸਮੇਸ਼ ਸਿੰਘ ਪੰਥ ਖਾਲਸਾ ਗੱਤਕਾ ਅਖਾੜਾ ਦੂਜੇ ਤੇ ਸਵਰਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਤੀਜੇ ਸਥਾਨ ਲਈ ਜਿੱਤ ਦਰਜ ਕਰਵਾਈ ਗਈ।ਬੀਬੀਆਂ ਦੇ 21 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆ ਦੌਰਾਨ ਗੁਰਵਿੰਦਰ ਕੌਰ-ਕੈਨਸਸ ਗੱਤਕਾ ਅੇਸੋਸੀਏਸ਼ਨ ਪਹਿਲੇ, ਗੁਰਬਾਣੀ ਕੋਰ ਨਿਊਜਰਸੀ ਗੱਤਕਾ ਅੇਸੋਸੀਏਸ਼ਨ ਅਤੇ ਤੀਜੇ ਨੰਬਰ ਦੀ ਜੇਤੂ ਸਿਮਰਨ ਕੌਰ-ਨਿਉਯਾਰਕ ਗੱਤਕਾ ਅੇਸੋਸੀਏਸ਼ਨ ਰਹੀ।

ਉਮਰ ਵਰਗ 17 ਸਾਲ ਸਿੰਘਾਂ ਦੇ ਮੁਕਾਬਲਿਆਂ ਦੋਰਾਨ ਪਹਿਲਾ ਸਥਾਨ ਵੰਸ਼ਦੀਪ ਸਿੰਘ-ਅਕਾਲ ਗੱਤਕਾ ਗੁਰਮਤਿ ਗਰੁੱਪ ਨਿਉਯਾਰਕ, ਦੂਜਾ ਹਰਪ੍ਰੀਤ ਸਿੰਘ -ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ ਅਤੇ ਤੀਜੇ ਸਥਾਨ ਲਈ ਅਰਮਾਨਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਜਿੱਤ ਦਰਜ ਕਰਵਾਈ।