ਅਮਰੀਕੀ ਅਦਾਲਤ ਵਲੋਂ ਰਾਬਰਟ ਸੋਲਿਸ  ਦੋਸ਼ੀ ਕਰਾਰ 

ਅਮਰੀਕੀ ਅਦਾਲਤ ਵਲੋਂ ਰਾਬਰਟ ਸੋਲਿਸ  ਦੋਸ਼ੀ ਕਰਾਰ 

ਮਾਮਲਾ  ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦਾ   

 ਅੰਮ੍ਰਿਤਸਰ ਟਾਈਮਜ਼                                                 

ਹਿਊਸਟਨ-ਅਮਰੀਕਾ ਦੇ ਸੂਬੇ ਟੈਕਸਾਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਅਮਰੀਕੀ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ 2019 ਵਿਚ ਹੱਤਿਆ ਦੇ ਮਾਮਲੇ ਵਿਚ ਇਥੇ ਦੀ ਅਦਾਲਤ ਨੇ ਮੁਲਜ਼ਮ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ । ਹਿਊਸਟਨ ਵਿਚ ਹੈਰਿਸ ਕਾਊਾਟੀ ਵਿਚ ਅਪਰਾਧਿਕ ਅਦਾਲਤ ਦੇ ਜੱਜ ਨੇ ਰਾਬਰਟ ਸੋਲਿਸ (50) ਨੂੰ ਧਾਲੀਵਾਲ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ । ਧਾਲੀਵਾਲ (42) ਹੈਰਿਸ ਕਾਊਾਟੀ ਸ਼ੈਰਿਫ ਦੇ ਦਫ਼ਤਰ ਵਿਚ 10 ਸਾਲ ਤੋਂ ਨੌਕਰੀ ਕਰ ਰਹੇ ਸਨ । 2015 ਵਿਚ ਵਰਦੀ ਨਾਲ ਦਸਤਾਰ ਸਜਾਉਣ ਦੀ ਇਜਾਜ਼ਤ ਮਿਲਣ ਕਾਰਨ ਉਹ ਚਰਚਾ ਵਿਚ ਆਏ ਸਨ । 27 ਸਤੰਬਰ, 2019 ਨੂੰ ਡਿਊਟੀ 'ਤੇ ਤਾਇਨਾਤ ਧਾਲੀਵਾਲ ਦੀ ਘਾਤ ਲਗਾ ਕੇ ਕੀਤੀ ਗੋਲੀਬਾਰੀ ਵਿਚ ਹੱਤਿਆ ਕਰ ਦਿੱਤੀ ਗਈ ਸੀ | ਸੋਮਵਾਰ ਨੂੰ ਜੱਜ ਦੇ ਫ਼ੈਸਲਾ ਸੁਣਾਏ ਜਾਣ ਦੌਰਾਨ ਧਾਲੀਵਾਲ ਦਾ ਪਰਿਵਾਰ ਵੀ ਅਦਾਲਤ ਵਿਚ ਮੌਜੂਦ ਸੀ ।ਸੋਲਿਸ ਨੇ ਆਪਣੇ ਵਕੀਲ ਨੂੰ ਹਟਾ ਕੇ ਖੁਦ ਅਦਾਲਤ ਵਿਚ ਆਪਣਾ ਪੱਖ ਰੱਖਿਆ ਸੀ ।ਉਸ ਨੇ ਜੱਜ ਨੂੰ ਕਿਹਾ ਕਿ ਕਿਉਂਕਿ ਤੁਸੀਂ ਮੰਨਦੇ ਹੋ ਕੇ ਮੈਂ ਹੱਤਿਆ ਦਾ ਦੋਸ਼ੀ ਹਾਂ ਇਸ ਲਈ ਮੇਰਾ ਮੰਨਣਾ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਸੁਣਾਓ ।ਜਦੋਂ ਜੱਜ ਕ੍ਰਿਸ ਮਾਰਟਨ ਨੇ ਫ਼ੈਸਲਾ ਪੜ੍ਹ ਕੇ ਸੁਣਾਇਆ ਤਾਂ ਸੋਲਿਸ ਨੇ ਸਿਰ ਹਿਲਾ ਕੇ ਫ਼ੈਸਲੇ ਦੀ ਹਾਮੀ ਭਰੀ । ਉਸ ਦੇ ਚਿਹਰੇ 'ਤੇ ਕੋਈ ਹਾਵ-ਭਾਵ ਨਹੀਂ ਸੀ ।