ਪੈਨਸਿਲਵਾਨੀਆ ਦੇ ਇਕ ਘਰ ਵਿਚ ਅੱਗ ਲੱਗਣ ਉਪਰੰਤ ਹੋਏ ਜਬਰਦਸਤ ਧਮਾਕੇ ਵਿੱਚ 5 ਮੌਤਾਂ, 2 ਜ਼ਖਮੀ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 28 ਮਈ (ਹੁਸਨ ਲੜੋਆ ਬੰਗਾ)-ਪੈਨਸਿਲਵਾਨੀਆ ਦੇ ਇਕ ਛੋਟੇ ਜਿਹੇ ਕਸਬੇ ਪੋਟਸਟਾਊਨ ਦੇ ਇਕ ਘਰ ਵਿਚ ਅੱਗ ਲੱਗਣ ਉਪਰੰਤ ਹੋਏ ਜੋਰਦਾਰ ਧਮਾਕੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਪੋਟਸਟਾਊਨ ਦੀ ਬੋਰੋਘ ਮਾਰਕਿਟ ਦੇ ਮੈਨੇਜਰ ਜਸਟਿਨ ਕੇਲਰ ਨੇ ਦਸਿਆ ਕਿ ਅੱਗ ਬੀਤੇ ਦਿਨ ਰਾਤ ਵੇੇਲੇ 8 ਵਜੇ ਦੇ ਆਸ ਪਾਸ ਲੱਗੀ ਜਿਸ ਉਪਰੰਤ ਜੋਰਦਾਰ ਧਮਾਕਾ ਹੋਇਆ ਜਿਸ ਨਾਲ ਨਾਲ ਲੱਗਦੇ ਘਰ ਨੂੰ ਵੀ ਨੁਕਸਾਨ ਪੁੱਜਾ ਹੈ। ਜਿਸ ਘਰ ਵਿਚ ਧਮਾਕਾ ਹੋਇਆ ਉਹ ਪੂਰੀ ਤਰਾਂ ਤਬਾਹ ਹੋ ਗਿਆ ਤੇ ਉਸ ਦਾ ਮਲਬਾ ਆਸ ਪਾਸ ਕਾਫੀ ਦੂਰ ਤੱਕ ਖਿਲਰ ਗਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜਿਸ ਬਾਰੇ ਅਧਿਕਾਰੀ ਜਾਂਚ ਕਰ ਰਹੇ ਹਨ। ਮਾਰੇ ਗਏ ਲੋਕਾਂ ਦੇ ਨਾਂ ਜਨਤਿਕ ਨਹੀਂ ਕੀਤੇ ਗਏ ਹਨ। ਜ਼ਖਮੀ ਹੋਏ ਵਿਅਕਤੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਘਟਨਾ ਕਾਰਨ ਇਕ ਦਿਨ ਲਈ ਕਸਬੇ ਵਿਚਲੇ ਸਕੂਲ ਬੰਦ ਕਰ ਦਿੱਤੇ ਗਏ। ਪੋਟਸਟਾਊਨ ਕਸਬਾ ਫਿਲਾਡੈਲਫੀਆ ਤੋਂ 40 ਮੀਲ ਦੂਰ ਹੈ।
Comments (0)