ਤੂਫ਼ਾਨ ਵਿਚ 2 ਸਾਲ ਦੀ ਧੀ ਦੀ ਮੌਤ ਤੋਂ ਬਾਅਦ ਮਾਂ ਨੇ ਦਿੱਤਾ ਪੁੱਤਰ ਨੂੰ ਜਨਮ

ਤੂਫ਼ਾਨ ਵਿਚ 2 ਸਾਲ ਦੀ ਧੀ ਦੀ ਮੌਤ ਤੋਂ ਬਾਅਦ ਮਾਂ ਨੇ ਦਿੱਤਾ ਪੁੱਤਰ ਨੂੰ ਜਨਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸੀਸਿੱਪੀ ਰਾਜ ਵਿਚ ਬੀਤੇ ਦਿਨ ਆਏ ਜਬਰਦਸਤ ਤੂਫ਼ਾਨ ਵਿਚ ਆਪਣੀ ਦੋ ਸਾਲ ਦੀ ਧੀ ਦੀ ਮੌਤ ਤੋਂ ਬਾਅਦ ਇਕ ਮਾਂ ਵੱਲੋਂ 24 ਘੰਟਿਆਂ ਦੇ ਅੰਦਰ ਇਕ ਪੁੱਤਰ ਨੂੰ ਜਨਮ ਦੇਣ ਦੀ ਖ਼ਬਰ ਹੈ। ਡੋਮੀਨੀਕ ਗਰੀਨ ਆਪਣੀ ਦੋ ਸਾਲ ਦੀ ਧੀ ਔਬਰੇਅ ਨੂੰ ਦੇਖ ਰੇਖ ਲਈ ਉਸ ਦੇ ਨਾਨਾ ਨਾਨੀ ਕੋਲ ਛੱਡਣ ਉਪਰੰਤ ਹਸਪਤਾਲ ਗਈ ਸੀ। ਬਾਅਦ ਵਿਚ ਆਏ ਤੂਫ਼ਾਨ ਦੀ ਲਪੇਟ ਵਿਚ ਆ ਕੇ ਔਬਰੇਅ ਦੀ ਮੌਤ ਹੋ ਗਈ ਤੇ ਹਸਪਤਾਲ ਵਿਚ ਗਰੀਨ ਨੇ ਇਕ ਹੋਰ ਬੱਚੇ ਨੂੰ ਜਨਮ ਦਿੱਤਾ। ਗਰੀਨ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਤੂਫ਼ਾਨ ਉਸ ਦੀ ਨੰਨੀ ਬੱਚੀ ਦੀ ਜਾਨ ਲੈ ਲਵੇਗਾ। ਇਸ ਘਟਨਾ ਵਿਚ ਇਕ ਹੋਰ 8 ਸਾਲ ਦੇ ਬੱਚੇ ਦੇ ਸਿਰ ਵਿਚ ਗੰਭੀਰ ਸੱਟ ਵਜੀ ਹੈ ਜੋ ਹਸਪਤਾਲ ਵਿਚ ਦਾਖਲ ਹੈ।