ਅਮਰੀਕਾ ਦੇ ਸੂਬੇ ਇਲੀਨੌਇਸ ਵਿੱਚ ਹੋਏ ਕਾਰ ਹਾਦਸੇ ਵਿੱਚ ਤੇਲੰਗਾਨਾ ਮੂਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ, ਅਤੇ ਤਿੰਨ ਜ਼ਖਮੀ

ਅਮਰੀਕਾ ਦੇ ਸੂਬੇ ਇਲੀਨੌਇਸ ਵਿੱਚ ਹੋਏ ਕਾਰ ਹਾਦਸੇ ਵਿੱਚ ਤੇਲੰਗਾਨਾ ਮੂਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ, ਅਤੇ ਤਿੰਨ ਜ਼ਖਮੀ
ਹੈਦਰਾਬਾਦ ਨਾਲ ਸੰਬੰਧ ਰੱਖਣ ਵਾਲੇ ਕ੍ਰਿਸ਼ਨਾ ਪੇਚੇਟੀ ਅਤੇ ਪਵਨ ਸਵਰਨਾ ਦੀਆਂ ਯਾਦਗਰੀ ਤਸਵੀਰਾ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ, 23 ਅਪ੍ਰੈਲ (ਰਾਜ ਗੋਗਨਾ )ਬੀਤੇਂ ਦਿਨ ਅਮਰੀਕਾ ਦੇ ਸੂਬੇ ਇਲੀਨੌਇਸ ਦੀ  ਯੂਨੀਅਨ ਕਾਉਂਟੀ ਵਿੱਚ ਇਲੀਨੋਇਸ ਦੇ ਰੂਟ ਨੰ: 3 'ਤੇ ਇੱਕ ਕਾਰ ਦੀ ਟੱਕਰ ਵਿੱਚ ਹੈਦਰਾਬਾਦ ਸੂਬੇ ਦੇ ਤੇਲਗੂ ਨੌਜਵਾਨਾਂ ਦੀ ਮੌਤ ਹੋ ਜਾਣ ਦੇ ਬਾਰੇ ਸੂਚਨਾ ਹੈ ਜਦੋਂ ਕਿ ਉਨ੍ਹਾਂ ਦੇ ਤਿੰਨ ਹੋਰ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਬੀਤੇਂ ਦਿਨ ਵੀਰਵਾਰ ਨੂੰ ਤੜਕੇ 4.15 ਵਜੇ ਵਜੇ ਵਾਪਰੇ ਇਸ ਹਾਦਸੇ ਵਿੱਚ ਦੂਜੀ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਇੰਨਾਂ ਨੌਜਵਾਨਾਂ ਦੀ ਪਹਿਚਾਣ ਦੱਖਣੀ ਇਲੀਨੋਇਸ ਯੂਨੀਵਰਸਿਟੀ ਕਾਰਬੋਨਡੇਲ ਦੇ ਸਾਰੇ ਵਿਦਿਆਰਥੀਆਂ ਦੇ ਵਜੋਂ ਹੋਈ ਹੈ ਮਾਰੇ ਗਏ ਭਾਰਤੀ ਮੂਲ ਦੇ ਵਿਦਿਆਰਥੀ ਜਿੰਨਾ ਦਾ ਪਿਛੋਕੜ ਹੈਦਰਾਬਾਦ ਦੇ  ਬਚੂਪੱਲੀ ਦੇ ਵਮਸ਼ੀ ਕ੍ਰਿਸ਼ਨਾ ਪੇਚੇਟੀ ਅਤੇ ਖੰਮਮ ਦੇ ਪਵਨ ਸਵਰਨਾ ਦੇ ਵਜੋਂ ਹੋਈ ਹੈਇਸ ਹਾਦਸੇ ’ ਜ਼ਖਮੀਆਂ ਵਿੱਚ ਕਲਿਆਣ ਦੋਰਨਾ, ਕਾਰਤਿਕ ਕਾਕੁਮਨੁ ਅਤੇ ਯਸ਼ਵੰਤ ਉੱਪਲਪਤੀ ਦੇ ਨਾਂ ਸ਼ਾਮਲ ਹਨ ਅਮਰੀਕਾ ਦੇ ਸੂਬੇ ਇਲੀਨੋਇਸ ਸਟੇਟ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਕਾਰ ਦੀ ਡਰਾਈਵਰ, ਮੈਰੀ . ਮਿਊਨੀਅਰ, ਇਲੀਨੋਇਸ ਰੂਟ 3 'ਤੇ ਦੱਖਣ ਵੱਲ ਜਾ ਰਹੀ ਸੀ ਜਦੋਂ ਉਸਨੇ ਸੈਂਟਰ ਲਾਈਨ ਪਾਰ ਕੀਤੀ ਅਤੇ ਇੱਕ ਹੋਰ ਵਾਹਨ ਦੇ ਨਾਲ ਸਾਹਮਣੇ ਤੋ ਟੱਕਰ ਮਾਰ ਦਿੱਤੀ ਪੇਚੇਤੀ ਅਤੇ ਸਵਰਨਾ ਨੂੰ ਘਟਨਾ ਸਥਾਨ 'ਤੇ ਹੀ ਮੋਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਦੋਰਨਾ, ਕਾਕੁਮਨੁ ਅਤੇ ਉੱਪਲਪਤੀ ਨਾਂ ਦੇ ਨੋਜਵਾਨਾ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਇੱਕ ਖੇਤਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੰਨਾ ਦਾ ਉੱਥੇ ਇਲਾਜ ਚਲ ਰਿਹਾ ਹੈ  ਇਸ ਮੰਦਭਾਗੀ ਘਟਨਾ ਵਿੱਚ, ਕਾਰਬੋਨਡੇਲ ਵਿੱਚ ਦੱਖਣੀ ਇਲੀਨੋਇਸ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਹੇ 5 ਵਿੱਚੋਂ 2 ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਜਾਨ ਚਲੀ ਗਈ