ਅਮਰੀਕਾ ਨੇ ਵਿੱਤੀ ਸਾਲ 2022 ਦੌਰਾਨ ਸਵਾ ਲੱਖ ਭਾਰਤੀ ਵਿਦਿਆਰਥੀਆਂ ਨੂੰ ਵੀਜੇ ਦਿੱਤੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਨੇ ਵਿੱਤੀ ਸਾਲ 2022 ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ 125000 ਵੀੇਜੇ ਦਿੱਤੇ ਹਨ। ਇਹ ਖੁਲਾਸਾ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਵੀਜੇ ਜਾਰੀ ਕਰਨ ਸਮੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਪ੍ਰਾਈਸ ਅਨੁਸਾਰ ਵੀਜਾ ਪ੍ਰਕ੍ਰਿਆ ਨੂੰ ਸਮੇ ਸਿਰ ਪੂਰਾ ਕਰਨਾ ਜਿਥੇ ਬਾਈਡਨ ਪ੍ਰਸ਼ਾਸਨ ਦਾ ਉਦੇਸ਼ ਹੈ ਉਥੇ ਇਸ ਨਾਲ ਅਮਰੀਕੀ ਅਰਥ ਉਪਰ ਸਾਜਗਾਰ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵੀਜਾ ਪ੍ਰਕ੍ਰਿਆ ਸਮੇ ਸਿਰ ਮੁਕੰਮਲ ਕਰਨ ਲਈ ਅਸੀਂ ਅਮਲੇ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ ਤੇ ਆਉਣ ਵਾਲੇ ਸਮੇ ਵਿਚ ਇਸ ਪ੍ਰਕ੍ਰਿਆ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ।
Comments (0)