ਗੁਰ-ਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ ਪੀਜ਼ੇ ਦਾ ਲੰਗਰ

ਗੁਰ-ਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ ਪੀਜ਼ੇ ਦਾ ਲੰਗਰ

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ (ਕੈਲੀਫੋਰਨੀਆਂ):ਨੀਟਾ ਮਾਛੀਕੇ / ਕੁਲਵੰਤ ਧਾਲੀਆਂ
:  ਗੁਰੂ ਨਾਨਕ ਪਾਤਸ਼ਾਹ ਦੇ ਗੁਰ ਪੁਰਬ ਮੌਕੇ ਦੁਨੀਆਂ ਪੱਧਰ ਤੇ ਵੱਡੇ ਸਮਾਗਮ ਕੀਤੇ ਗਏ। ਇਸੇ ਕੜੀ ਤਹਿਤ ਫਰਿਜ਼ਨੋ ਦੇ ਕੁਝ ਕੁ ਹਿੰਮਤੀ ਨੌਜਵਾਨਾਂ ਨੇ ਨਵੇਕਲੀ ਕੋਸ਼ਿਸ਼ ਕੀਤੀ, ਅਤੇ ਬੇਘਰੇ ਲੋਕਾਂ ਲਈ ਪੀਜ਼ੇ ਦੇ ਲੰਗਰ ਲਾਕੇ ਗੁਰ-ਪੁਰਬ ਮਨਾਇਆ। ਇਸ ਮੌਕੇ ਫਰਿਜ਼ਨੋ ਸ਼ਹਿਰ ਦੇ ਡਾਊਨਟਾਊਨ ਵਿੱਚ ਬਣੇ ਹੋਂਮ ਲਿੱਸ ਸੈਂਟਰ ‘ਪਬਰੇਲੋ ਹਾਊਸ’ ਵਿੱਚ ਨੌਜਵਾਨਾਂ ਨੇ ਪੀਜ਼ੇ ਦਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਸੈਂਕੜੇ ਲੋਕਾਂ ਨੇ ਪੀਜ਼ੇ ਦੇ ਲੰਗਰ ਦਾ ਅਨੰਦ ਮਾਣਿਆ।ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਅਤੇ ਸਾਥੀਆ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਇਆ ਵੀਹ ਰੁਪਏ ਦਾ ਲੰਗਰ ਅੱਜ ਪੂਰੀ ਦੁਨੀਆ ਵਿੱਚ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਪਹਿਰਾ ਦਿੰਦੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੁਰੂ ਦਾ ਲੰਗਰ ਲੋੜਵੰਦ ਲੋਕਾਂ ਦੇ ਮੂੰਹ ਵਿੱਚ ਪਵੇ ‘ਤੇ ਅਸੀਂ ਇਸੇ ਕਰਕੇ ਇਹ ਲੰਗਰ ਬੇਘਰੇ ਲੋਕਾਂ ਨੂੰ ਛਕਾਉਣ ਦਾ ਫੈਸਲਾ ਲਿਆ। ਇਸ ਮੌਕੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਫ਼ਲਸਫ਼ੇ ਤੋਂ ਵੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਕਿਹਾ ਕਿ ਅਸੀਂ ਹਰ ਸਾਲ ਗੁਰਪੁਰਬ ਤੇ ਇਹ ਲੰਗਰ ਜਾਰੀ ਰੱਖਣ ਦੀ ਵੀ ਕੋਸ਼ਿਸ਼ ਕਰਾਂਗੇ ।