ਦੀਪ ਸਿੱਧੂ ਨੂੰ ਫਰਿਜ਼ਨੋ ਨਿਵਾਸੀਆਂ ਨੇ ਦਿੱਤੀ ਸਰਧਾਜ਼ਲੀ
ਦੀਪ ਦੀ ਸੋਚ ਨੂੰ ਅੱਗੇ ਤੋਰਨ ਦਾ ਕੀਤਾ ਵਾਅਦਾ
ਅੰਮ੍ਰਿਤਸਰ ਟਾਈਮਜ਼
ਫਰਿਜ਼ਨੋ: ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ:ਬੀਤੇ ਸਾਲਾ ਦੌਰਾਨ ਭਾਰਤ ਵਿੱਚ ਸਰਕਾਰ ਵੱਲੋਂ ਕਿਰਸਾਨੀ ਸੰਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਲੋਕਾਂ ਦੁਆਰਾ ਕੀਤੀ ਵਿਰੋਧਤਾ ਅਤੇ ਸੰਘਰਸ਼ ਨੇ ਬਹੁਤ ਸਾਰੇ ਨਵੇਂ ਲੀਡਰਾ ਨੂੰ ਜਨਮ ਦਿੱਤਾ। ਇਸ ਸੰਘਰਸ਼ ਵਿੱਚ ਜਿੱਥੇ ਹਰ ਕਿੱਤੇ ਨਾਲ ਸੰਬੰਧਤ ਲੋਕਾਂ ਨੇ ਡਟ ਕੇ ਸਾਥ ਦਿੱਤਾ।
ਉੱਥੇ ਕਈ ਲੀਡਰ ਆਪਣੇ ਸਵਾਰਥ ਹਿੱਤ ਮੋਰਚੇ ਵਿੱਚ ਸਾਮਲ ਹੋ ਜਾਂ ਘਰ ਦੀ ਚਾਰ ਦਿਵਾਰੀ ਅੰਦਰ ਰਹਿੰਦਿਆਂ ਅਖਬਾਰਾ ਅਤੇ ਸ਼ੋਸ਼ਲ ਮੀਡੀਏ ਦੀਆਂ ਸੁਰਖ਼ੀਆਂ ਹੇਠ ਆਪਣਾ ਨਾਂ ਚਮਕਾਉਣ ਵਿੱਚ ਵੀ ਲੱਗੇ ਰਹੇ। ਇਸੇ ਸੰਘਰਸ਼ ਨੇ ਬਹੁਤ ਜਾਨਾਂ ਵੀ ਲਈਆਂ। ਉਹ ਜਾਨਾਂ ਚਾਹੇ ਸੰਘਰਸ਼ ਵਿੱਚ ਦੌਰਾਨ ਕਿਸੇ ਬਿਮਾਰੀ ਜਾਂ ਹੋਰ ਹਾਦਸੇ ਦੌਰਾਨ ਗਈਆ। ਪਰ ਉਹ ਕਿਰਸਾਨੀ ਸੰਘਰਸ਼ ਲਈ ਸ਼ਹੀਦ ਹੋਏ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਸੰਘਰਸ਼ ਵਿੱਚ ਸਾਮਲ ਕਰਨ ਵਾਲੇ ਨੌਜਵਾਨ ਆਗੂ ਦੀਪ ਸਿੱਧੂ ਵੀ ਅਜਿਹੀ ਹੀ ਇਕ ਸ਼ਖ਼ਸੀਅਤ ਦਾ ਮਾਲਕ ਸੀ ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ। ਆਪਣੇ ਸੰਬੰਧੀ ਬਹੁਤ ਸਾਰੇ ਵਿਰੋਧਾ ਦੇ ਬਾਵਜੂਦ ਵੀ ਆਪਣੀ ਜੰਗ ਜਾਰੀ ਰੱਖੀ। ਪਰ ਬੀਤੇ ਦਿਨੀ ਹੋਏ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਨੂੰ ਸਿਆਸੀ ਕਤਲ ਦੱਸਿਆ ਗਿਆ। ਉਹ ਨੌਜਵਾਨ ਪੀੜੀ ਦਾ ਹਰਮਨ ਪਿਆਰਾ ਆਗੂ ਸੀ। ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਉਸ ਦੀ ਯਾਦ ਅੰਦਰ ਸਮਾਗਮ ਹੋ ਰਹੇ ਹਨ। ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ “ਸਹੀਦ ਜਸਵੰਤ ਸਿੰਘ ਖਾਲੜਾ ਪਾਰਕ” ਵਿਖੇ ਵੀ ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿੱਥੇ ਹਾਜ਼ਰ ਸਖਸੀਅਤਾ ਨੇ ਉਸ ਦੀ ਸੋਚ ‘ਤੇ ਚਲਣ ਅਤੇ ਅੱਗੇ ਤੋਰਨ ਦੀ ਵਚਨਬੱਧਤਾ ਪ੍ਰਗਟਾਈ।
Comments (0)