ਟੈਕਸਾਸ ਦੇ ਸ਼ਹਿਰ ਡਲਾਸ ਦੇ ਇਕ ਹਸਪਤਾਲ ਵਿਚ ਗੋਲੀਆਂ ਮਾਰ ਕੇ ਦੋ ਮੁਲਾਜ਼ਮਾਂ ਦੀ ਹੱਤਿਆ

ਟੈਕਸਾਸ ਦੇ ਸ਼ਹਿਰ ਡਲਾਸ ਦੇ ਇਕ ਹਸਪਤਾਲ ਵਿਚ ਗੋਲੀਆਂ ਮਾਰ ਕੇ ਦੋ ਮੁਲਾਜ਼ਮਾਂ ਦੀ ਹੱਤਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 23 ਅਕਤੂਬਰ (ਹੁਸਨ ਲੜੋਆ ਬੰਗਾ) - ਟੈਕਸਾਸ ਦੇ ਸ਼ਹਿਰ ਡਲਾਸ ਦੇ ਇਕ ਹਸਪਤਾਲ ਵਿਚ ਇਕ ਸ਼ੱਕੀ ਹਮਲਾਵਰ ਨੇ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਜੋ ਹਸਪਤਾਲ ਦੇ ਹੀ ਮੁਲਾਜ਼ਮ ਸਨ। ਮੈਥੋਡਿਸਟ ਡਲਾਸ ਮੈਡੀਕਲ ਸੈਂਟਰ ਵਿਖੇ ਗੋਲੀ ਚੱਲਣ ਦੀ ਘਟਨਾ ਸਥਾਨਕ ਸਮੇ ਅਨੁਸਾਰ ਸਵੇਰੇ 11.30 ਵਜੇ ਵਾਪਰੀ। ਸੂਚਨਾ ਮਿਲਣ 'ਤੇ ਇਕ ਪੁਲਿਸ ਅਧਿਕਾਰੀ ਮੌਕੇ ਉਪਰ ਪੁੱਜਾ ਜਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਸ਼ੱਕੀ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਾਅਦ ਵਿਚ 30 ਸਾਲਾ ਸ਼ੱਕੀ ਵਿਅਕਤੀ ਨੂੰ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ । ਡਲਾਸ ਪੁਲਿਸ ਅਨੁਸਾਰ ਸ਼ੱਕੀ ਵਿਅਕਤੀ ਦੀ ਪਛਾਣ ਨੈਸਟਰ ਹਰਨਾਂਡੇਜ਼ ਵਜੋਂ ਹੋਈ ਹੈ ਜੋ ਪਹਿਲਾਂ ਹੀ ਇਕ ਲੁੱਟਮਾਰ ਦੇ ਮਾਮਲੇ ਵਿਚ ਪੈਰੋਲ ਉਪਰ ਹੈ।