ਅਮਰੀਕਾ ਦੇ ਕਈ ਹਿੱਸਿਆਂ ਵਿਚ ਪੈ ਰਹੀ ਹੀ ਹੈ ਭਿਆਨਕ ਗਰਮੀ
ਕਨਸਾਸ ਵਿਚ ਗਰਮੀ ਕਾਰਨ ਹਜਾਰਾਂ ਪਸ਼ੂਆਂ ਦੀ ਮੌਤ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 17 ਜੂਨ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕਈ ਹਿੱਸਿਆਂ ਵਿਚ ਲੋਕਾਂ ਨੂੰ ਭਿਆਨਕ ਗਰਮੀ ਤੇ ਹੁਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਨਸਾਸ ਡਿਪਾਰਟਮੈਂਟ ਆਫ ਹੈਲਥ ਐਂਡ ਇਨਵਾਇਰਮੈਂਟ ਕਮਿਊਨੀਕੇਸ਼ਨਜ ਦੇ ਡਾਇਰੈਕਟਰ ਮੱਟ ਲਾਰਾ ਨੇ ਕਿਹਾ ਹੈ ਕਿ ਵਧੇ ਤਾਪਮਾਨ ਤੇ ਹੁਮਸ ਕਾਰਨ ਘੱਟੋ ਘੱਟ 2000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਖਾਸ ਕਰਕੇ ਗਾਵਾਂ ਆਪਣੇ ਆਪ ਨੂੰ ਠੰਡਾ ਰਖਣ ਵਿਚ ਮੁਸ਼ਕਿਲ ਮਹਿਸੂਸ ਕਰ ਰਹੀਆਂ ਹਨ।
ਲਾਰਾ ਨੇ ਕਿਹਾ ਕਿ ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਕਈ ਲੋਕਾਂ ਨੇ ਵਿਭਾਗ ਨਾਲ ਸੰਪਰਕ ਕਰਕੇ ਪਸ਼ੂਆਂ ਦੇ ਮ੍ਰਿਤਕ ਸਰੀਰਾਂ ਨੂੰ ਦਫਨਾਉਣ ਵਿਚ ਮੱਦਦ ਦੀ ਮੰਗ ਕੀਤੀ ਹੈ। ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਤਾਪਮਾਨ ਵਿਚ ਅਚਾਨਕ ਵਾਧਾ ਹੋਇਆ ਹੈ ਤੇ ਦੱਖਣ- ਪਛਮੀ ਕਨਸਾਸ ਦੇ ਤਾਪਮਾਨ ਵਿਚ 10 ਤੋਂ 14 ਡਿਗਰੀ ਤੱਕ ਵਾਧਾ ਹੋਇਆ ਹੈ। ਲਾਰਾ ਅਨੁਸਾਰ ਇਕਦਮ ਤਾਪਮਾਨ ਵਧਣ ਕਾਰਨ ਪਸ਼ੂ ਇਸ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੁੰਦੇ ਤੇ ਅਚਾਨਕ ਉਨਾਂ ਦੀ ਸਿਹਤ ਨਿਘਰ ਜਾਂਦੀ ਹੈ। ਉਨਾਂ ਕਿਹਾ ਹਾਲਾਤ ਨਾਲ ਨਜਿੱਠਣ ਲਈ ਵਾਧੂ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
Comments (0)