ਅਫਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਕਾਰਤੇ ਪਰਵਾਨ 'ਤੇ ਅੱਤਵਾਦੀ ਹਮਲਾ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਅਫਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਕਾਰਤੇ ਪਰਵਾਨ 'ਤੇ ਅੱਤਵਾਦੀਆਂ ਦੁਆਰਾ ਹਮਲਾ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ, ਗੁਰਦੁਆਰਾ ਸਾਹਿਬ 'ਚ ਕਈ ਧਮਾਕੇ ਹੋਣ ਦੀ ਸੂਚਨਾ ਹੈ । ਹਮਲੇ ਪਿੱਛੇ ਆਈਐਸਆਈਐਸ ਖੁਰਾਸਾਨ ਦਾ ਹੱਥ ਹੋਣ ਦਾ ਸ਼ੱਕ ਵੀ ਮੀਡੀਆ ਵੱਲੋਂ ਜਾਹਿਰ ਕੀਤਾ ਹੈ। ਵਿਦੇਸ਼ ਮੰਤਰਾਲਾ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਸੂਤਰਾਂ ਮੁਤਾਬਕ ਗੁਰਦੁਆਰੇ ਦੀ ਸਾਰੀ ਇਮਾਰਤ ਨੂੰ ਅੱਗ ਲਗਾ ਦਿੱਤੀ ਗਈ।
ਹਮਲਾ ਕਾਬੁਲ ਦੇ ਸਮੇਂ ਅਨੁਸਾਰ ਸਵੇਰੇ 7:15 ਵਜੇ (ਭਾਰਤ ਦੇ ਸਮੇਂ ਅਨੁਸਾਰ 8.30 ਵਜੇ) ਸ਼ੁਰੂ ਹੋਇਆ। ਗੁਰਦੁਆਰੇ ਦੇ ਗਾਰਡ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਤਿੰਨ ਤਾਲਿਬਾਨੀ ਸਿਪਾਹੀ ਜ਼ਖਮੀ ਹੋ ਗਏ। ਦੋ ਹਮਲਾਵਰਾਂ ਨੂੰ ਤਾਲਿਬਾਨ ਸੈਨਿਕਾਂ ਨੇ ਘੇਰ ਲਿਆ। ਅਜੇ ਵੀ ਘੱਟੋ-ਘੱਟ 7-8 ਲੋਕਾਂ ਦੇ ਅੰਦਰ ਫਸੇ ਹੋਣ ਦੀ ਸੰਭਾਵਨਾ ਹੈ, ਪਰ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ।
ਗੁਰਦੁਆਰਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕਾਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ‘ਦਿ ਇੰਡੀਅਨ ਐਕਸਪ੍ਰੈਸ’ ਨੂੰ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ “ਬੰਦੂਕਧਾਰੀਆਂ ਨੇ ਗੁਰਦੁਆਰੇ ਵਿੱਚ ਗੋਲੀਬਾਰੀ ਕੀਤੀ ਹੈ, ਅਸੀਂ ਇਸ ਸਮੇਂ ਇਮਾਰਤ ਦੇ ਦੂਜੇ ਪਾਸੇ ਹਾਂ। ਗੁਰਦੁਆਰਾ ਕਾਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਅਨੁਸਾਰ ਗੁਰਦੁਆਰੇ ਦੇ ਅੰਦਰ ਰਹਿੰਦੇ ਸਾਰੇ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਮਾਰ ਦਿੱਤਾ ਗਿਆ। ਘੱਟੋ-ਘੱਟ 2 ਤਾਲਿਬਾਨੀ ਫੌਜੀ ਵੀ ਜ਼ਖਮੀ ਹੋ ਗਏ। ਕੁਝ ਲੋਕਾਂ ਦੇ ਮਰਨ ਦਾ ਸ਼ੱਕ ਹੈ, ਪਰ ਜਦੋਂ ਅਸੀਂ ਅੰਦਰ ਜਾਵਾਂਗੇ ਤਾਂ ਹੀ ਵੇਰਵੇ ਸਪੱਸ਼ਟ ਹੋਣਗੇ।
Comments (0)