ਕੈਲੀਫੋਰਨੀਆ ’ਚ ਜਸਮੀਤ ਕੌਰ ਬੈਂਸ ਬਣੀ ਪਹਿਲੀ ਪੰਜਾਬੀ ਅਸੈਂਬਲੀ ਮੈਂਬਰ

ਕੈਲੀਫੋਰਨੀਆ ’ਚ ਜਸਮੀਤ ਕੌਰ ਬੈਂਸ ਬਣੀ ਪਹਿਲੀ ਪੰਜਾਬੀ ਅਸੈਂਬਲੀ ਮੈਂਬਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,(ਹੁਸਨਲੜੋਆ ਬੰਗਾ)ਕੈਲੀਫੋਰਨੀਆਂ ਪੰਜਾਬੀ ਭਾਈਚਾਰੇ ਲਈ ਸਿਆਸੀ ਖੁਸ਼ੀ ਦਾ ਮੌਕਾ ਉਸ ਵੇਲੇ ਮਿਲ ਗਿਆ ਜਦੋਂ ਕੈਲੀਫੋਰਨੀਆ ਦੇ ਡਿਸਟਿ੍ਰਕ-35 ਤੋਂ ਪੰਜਾਬੀ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਲਟੇਸੀਆ ਪਰੇਜ਼ ਨੂੰ ਹਰਾਇਆ। ਭਾਵੇਂ ਕਿ ਲਟੇਸੀਆ ਪਰੇਜ਼ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਰਾਜਨੀਤੀ ਵਿਚ ਹਨ ਅਤੇ ਉਸ ਨੇ ਪ੍ਰਾਈਮਰੀ ਚੋਣਾਂ ਵਿਚ ਵੀ ਜਿੱਤ ਹਾਸਲ ਕੀਤੀ ਸੀ। ਪਰ ਹੁਣ ਡਾ. ਜਸਮੀਤ ਕੌਰ ਬੈਂਸ ਨੇ ਉਲਟ-ਫੇਰ ਕਰਦਿਆਂ ਹੋਇਆਂ ਇਸ ਹਲਕੇ ਤੋਂ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਲਈ ਹੈ, ਜਿਸ ਨਾਲ ਸਿੱਖ ਭਾਈਚਾਰਾ ਇਸ ਜਿੱਤ ਨਾਲ ਖੁਸ਼ ਹੈ। ਇਸ ਚੋਣ ਦਾ ਜਿੱਤਣਾ ਇਸ ਲਈ ਵੀ ਜਰੂਰੀ ਸੀ ਕਿਓਂ ਕਿ ਜਦੋਂ ਵੀ ਪੰਜਾਬੀ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਕੋਈ ਮਤਾ ਲਿਆਉਣਾ ਹੁੰਦਾ ਸੀ ਤਾਂ ਕੋਈ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਹੁੰਦਾ ਨਹੀਂ ਸੀ।

ਡਾ. ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਟਰਲੱਕ ਵਿਖੇ ਇਕ ਉੱਘੇ ਬਿਜ਼ਨਸਮੈਨ ਹਨ ਅਤੇ ਸਿੱਖ ਭਾਈਚਾਰੇ ਵਿਚ ਉਨ੍ਹਾਂ ਦਾ ਕਾਫੀ ਚੰਗਾ ਅਸਰ-ਰਸੂਖ ਹੈ। ਪੰਜਾਬੀ ਸਿੱਖ ਭਾਈਚਾਰੇ ਲਈ ਇਸ ਡਾ. ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਦਾ ਜਿੱਤਣਾ ਪੰਜਾਬੀਆਂ ਲਈ ਆਉਣ ਵਾਲੇ ਸਮੇਂ ਚ ਅਮਰੀਕੀ ਸਿਆਸਤ ਦੇ ਅਖਾੜੇ ਲਈ ਰਾਹ ਖੁੱਲ ਸਕਦਾ ਹੈ।