ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਬੀ ਜਗੀਰ ਕੌਰ ਨੂੰ ਹਰਾਕੇ ਦੂਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ
ਬੀਬੀ ਜਗੀਰ ਕੌਰ 42 ਵੋਟਾਂ ਲੈ ਕੇ ਹਾਰੇ
*ਐਡਵੋਕੇਟ ਧਾਮੀ ਦਾ ਨਾਂ ਸਾਬਕਾ ਪ੍ਰਧਾਨ ਪੱਖੋਕੇ ਨੇ ਪੇਸ਼ ਕੀਤਾ ਤੇ ਬੀਬੀ ਦਾ ਨਾਂ ਅਮਰੀਕ ਸਿੰਘ ਸ਼ਾਹਪੁਰ ਨੇ
*ਹੁਣ ਤਕ 46 ਪ੍ਰਧਾਨ ਸੰਭਾਲ ਚੁੱਕੇ ਨੇ ਅਹੁਦਾ, ਮਾਸਟਰ ਤਾਰਾ ਸਿੰਘ ਸਭ ਤੋਂ ਜ਼ਿਆਦਾ ਵਾਰ ਬਣੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ : ਚੁਫੇਰਿਓਂ ਘਿਰੇ ਅਕਾਲੀ ਦਲ ਨੇ ਇਕ ਵਾਰ ਫਿਰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਦੀ ਚੋਣ ਵਿਚ ਫਤਿਹ ਹਾਸਲ ਕਰ ਲਈ ਹੈ। ਅਕਾਲੀ ਦਲ ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਜਦਕਿ ਉਨ੍ਹਾਂ ਦੇ ਖ਼ਿਲਾਫ਼ ਅਕਾਲੀ ਦਲ ’ਚੋਂ ਬਾਹਰ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਮੈਦਾਨ ਵਿਚ ਸਨ। ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿਚ 104 ਵੋਟਾਂ ਪਈਆਂ ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹੀ ਹਾਸਲ ਹੋ ਸਕੀਆਂ। ਇਜਲਾਸ ਵਿਚ ਕੁੱਲ 146 ਮੈਂਬਰ ਹਾਜ਼ਰ ਸਨ। ਹਰਜਿੰਦਰ ਸਿੰਘ ਧਾਮੀ ਮੁੜ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ।ਬੀਬੀ ਜਗੀਰ ਕੌਰ ਧੜੇ ਦੇ ਤਿੰਨ ਮੈਂਬਰ ਅੰਤਰਿੰਗ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਹਨ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਹਨ। ਇਜਲਾਸ ਸ਼ੁਰੂ ਹੋਣ 'ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੋਕ ਮਤੇ ਪੜ੍ਹੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉਮੀਦਵਾਰ ਲਈ ਬੀਬੀ ਜਗੀਰ ਕੌਰ ਦਾ ਨਾਂ ਅਮਰੀਕ ਸਿੰਘ ਸ਼ਾਹਪੁਰ ਨੇ ਪੇਸ਼ ਕੀਤਾ ਜਿਸ ਦੀ ਤਾਈਦ ਮਿੱਠੂ ਸਿੰਘ ਕਾਹਨੇਕੇ ਤੇ ਜਸਵੰਤ ਸਿੰਘ ਪੁਡ਼ੈਣ ਨੇ ਤਾਈਦ ਮਜੀਦ ਕੀਤੀ। ਇਸੇ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਪੇਸ਼ ਕੀਤਾ ਜਿਸ ਦੀ ਤਾਈਦ ਭਗਵੰਤ ਸਿੰਘ ਸਿਆਲਕਾ ਨੇ ਕੀਤੀ ਅਤੇ ਨਵਤੇਜ ਸਿੰਘ ਕਾਉਣੀ ਨੇ ਤਾਈਦ ਮਜੀਦ ਕੀਤੀ। ਪੋਲਿੰਗ ਏਜੰਟ ਨਿਯੁਕਤ ਕਰ ਕੇ ਬੈਲਟ ਪੇਪਰਾਂ ਰਾਹੀਂ ਵੋਟ ਪ੍ਰਕਿਰਿਆ ਸ਼ੁਰੂ ਕੀਤੀ ਗਈ। 157 'ਵਿਚੋਂ 151 ਮੈਂਬਰ ਹਾਜ਼ਰ ਦੱਸੇ ਜਾ ਰਹੇ ਹਨ।
ਯਾਦ ਰਹੇ ਕੀ ਬਾਗ਼ੀ ਹੋਏ ਬੀਬੀ ਜਗੀਰ ਕੌਰ ਨੂੰ ਵਿਰੋਧੀ ਧਿਰ ਅਤੇ ਪੰਥਕ ਜਥੇਬੰਦੀਆਂ ਦਾ ਪੂਰਨ ਸਮਰਥਨ ਸੀ। ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਜਿੱਤ ਦੱਸ ਰਹੇ ਸਨ ਉਥੇ ਬੀਬੀ ਜਗੀਰ ਕੌਰ ਵੀ ਕਹਿ ਰਹੇ ਹਨ ਕਿ ਮੈਂਬਰ ਆਪਣੀ ਜ਼ਮੀਰ ਦੀ ਆਵਾਜ਼ 'ਤੇ ਹੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਬੀਬੀ ਜਾਗੀਰ ਕੌਰ ਹੁਣ ਬਾਦਲ ਦਲ ਲਈ ਚੈਲਿੰਜ ਬਣਨਗੇ ,ਇਹ ਅਉਣ ਵਾਲਾ ਸਮਾਂ ਦਸੇਗਾ।
ਯਾਦ ਰਹੇ ਕਿ ਹੁਣ ਤਕ ਐੱਸਜੀਪੀਸੀ ਦੇ 46 ਪ੍ਰਧਾਨ ਰਹਿ ਚੁੱਕੇ ਹਨ। ਇਨ੍ਹਾਂ ਵਿਚੋਂ 5 ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ ਬਣੇ ਤੇ 41 ਨੇ ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਅਹੁਦਾ ਸੰਭਾਲਿਆ।ਗੁਰਚਰਨ ਸਿੰਘ ਟੌਹੜਾ ਪੰਜ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।ਹਰਜਿੰਦਰ ਸਿੰਘ ਧਾਮੀ ਚੋਣ ਜਿੱਤਕੇ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਬੀਬੀ ਜਗੀਰ ਕੌਰ ਤਿੰਨ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਹਨ। ਮਾਸਟਰ ਤਾਰਾ ਸਿੰਘ ਸਭ ਤੋਂ ਵੱਧ ਸੱਤ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਗੁਰਚਰਨ ਸਿੰਘ ਟੌਹੜਾ ਨੇ ਪੰਜ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਹੁਦਾ ਸੰਭਾਲਿਆ।
ਕੌਣ-ਕੌਣ, ਕਦੋਂ-ਕਦੋਂ ਰਿਹਾ ਐੱਸਜੀਪੀਸੀ ਪ੍ਰਧਾਨ
ਪ੍ਰਧਾਨ ਦਾ ਨਾਂ-ਕਦੋਂ ਤੋਂ ਕਦੋਂ ਤਕ
ਸੁੰਦਰ ਸਿੰਘ ਮਜੀਠੀਆ- 12-10-1920 ਤੋਂ 14-8-1921
ਬਾਬਾ ਖੜਕ ਸਿੰਘ- 14-8-1921 ਤੋਂ 19-2-1922
ਸੁੰਦਰ ਸਿੰਘ ਰਾਮਗੜੀਆ- 19-2-1922 ਤੋਂ 16-7-1922
ਬਹਾਦਰ ਮਹਿਤਾਬ ਸਿੰਘ- 16-7-1922 ਤੋਂ 27-4-1925
ਮੰਗਲ ਸਿੰਘ - 27-4-1925 ਤੋਂ 2-10-1926 ਤਕ
ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ
ਬਾਬਾ ਖੜਕ ਸਿੰਘ : 2-10-1926 ਤੋਂ 12-10-1930
ਮਾਸਟਰ ਤਾਰਾ ਸਿੰਘ : 2-10-1930 ਤੋਂ 17-6-1933
ਗੋਪਾਲ ਸਿੰਘ : 17-6-1933 ਤੋਂ 18-6-1933 ਤਕ
ਪ੍ਰਤਾਪ ਸਿੰਘ ਸ਼ੰਕਰ : 18-6-1933 ਤੋਂ 13-6-1936
ਮਾਸਟਰ ਤਾਰਾ ਸਿੰਘ : 13-6-1936 ਤੋਂ 19-11-1944
ਮੋਹਨ ਸਿੰਘ ਨਾਗੋਕੇ : 9-11-1944 ਤੋਂ 28-6-1948
ਊਧਮ ਸਿੰਘ ਨਾਗੋਕੇ - 28-6-1948 ਤੋਂ 18-3-1950
ਚੰਨ ਸਿੰਘ ਉਰਾੜਾ - 8-3-1950 ਤੋਂ 26-11-1950
ਊਧਮ ਸਿੰਘ ਨਾਗੋਕੇ - 26-11-1950 ਤੋਂ 29-6-1952 ਤਕ
ਮਾਸਟਰ ਤਾਰਾ ਸਿੰਘ - 29-6-1952 ਤੋਂ 5-10-1952
ਪ੍ਰੀਤਮ ਸਿੰਘ ਖੁੜੰਜ - 5-10-1952 ਤੋਂ 18-1-1954
ਈਸ਼ਰ ਸਿੰਘ ਮੰਝੈਲ - 18-1-1954 ਤੋਂ 7-2-1955
ਮਾਸਟਰ ਤਾਰਾ ਸਿੰਘ- 7-2-1955 ਤੋਂ 21-5-1955 ਤਕ
ਬਾਵਾ ਹਰ ਕਿਸ਼ਨ ਸਿੰਘ - 21-5-1955 ਤੋਂ 7-7-1955
ਗਿਆਨ ਸਿੰਘ ਰਾੜੇਵਾਲ - 7-7-1955 ਤੋਂ 16-10-1955
ਮਾਸਟਰ ਤਾਰਾ ਸਿੰਘ - 16-10-1955 ਤੋਂ 16-11-1958
ਪ੍ਰੇਮ ਸਿੰਘ ਲਾਲਪੁਰਾ - 16-11-1958 ਤੋਂ 7-3-1960
ਮਾਸਟਰ ਤਾਰਾ ਸਿੰਘ - 7-3-1960 ਤੋਂ 30-4-1960
ਅਜੀਤ ਸਿੰਘ ਬਾਲਾ - 30-4-1960 ਤੋਂ 10-3-1961
ਜਮਾਸਟਰ ਤਾਰਾ ਸਿੰਘ -10-3-1961 ਤੋਂ 11-3-1962 ਤੱਕ
ਕ੍ਰਿਪਾਲ ਸਿੰਘ ਚੱਕ ਸ਼ੇਰਾਂਵਾਲਾ - 11-3-1962 ਤੋਂ 2-10-1962
ਚੈਨ ਸਿੰਘ - 2-10-1962 ਤੋਂ 30-11-1972 ਤੱਕ
ਗੁਰਚਰਨ ਸਿੰਘ ਟੌਹੜਾ - 6-1-1973 ਤੋਂ 23-3-1986
ਕਾਬਲ ਸਿੰਘ - 23-3-1986 ਤੋਂ 30-11-1986 ਤੱਕ
ਗੁਰਚਰਨ ਸਿੰਘ ਟੌਹੜਾ- 30-11-1986 ਤੋਂ 28-11-1990
ਬਲਦੇਵ ਸਿੰਘ ਸਿਬੀਆ -28-11-1990 ਤੋਂ 13-11-1991 ਤੱਕ
ਗੁਰਚਰਨ ਸਿੰਘ ਟੌਹੜਾ - 28-11-1991 ਤੋਂ 13-10-1996
ਗੁਰਚਰਨ ਸਿੰਘ ਟੌਹੜਾ - 20-12-1996 ਤੋਂ 16-3-1999
ਬੀਬੀ ਜਗੀਰ ਕੌਰ- 16-3-1999 ਤੋਂ 30-11-2000
ਜਗਦੇਵ ਸਿੰਘ ਤਲਵੰਡੀ- 30-11-2000 ਤੋਂ 27-11-2001
ਕਿਰਪਾਲ ਸਿੰਘ ਬਡੂੰਗਰ - 27-11-2001 ਤੋਂ 20-7-2003
ਗੁਰਚਰਨ ਸਿੰਘ ਟੌਹੜਾ-20-7-2003 ਤੋਂ 31-3-2004 ਤੱਕ
ਅਲਵਿੰਦਰ ਪਾਲ ਸਿੰਘ - 1-4-2004 ਤੋਂ 23-9-2004 ਤੱਕ
ਬੀਬੀ ਜਗੀਰ ਕੌਰ - 23-9-2004 ਤੋਂ 23-11-2005
ਅਵਤਾਰ ਸਿੰਘ ਮੱਕੜ - 23-11-2005 ਤੋਂ 5-11-2016
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ - 5-11-2016 ਤੋਂ 28-11-2017
ਗੋਬਿੰਦ ਸਿੰਘ ਲੌਂਗੋਵਾਲ- 28-11-2017 ਤੋਂ 13-11-2018
ਗੋਬਿੰਦ ਸਿੰਘ ਲੌਂਗੋਵਾਲ - 13-11-2018 ਤੋਂ 27-11-2019
ਗੋਬਿੰਦ ਸਿੰਘ ਲੌਂਗੋਵਾਲ- 27-11-2019 ਤੋਂ 27-11-2020
ਬੀਬੀ ਜਗੀਰ ਕੌਰ- 27-11-2020 ਤੋਂ 29-11-2021
ਹਰਜਿੰਦਰ ਸਿੰਘ ਧਾਮੀ- 29-11-2021 ਤੋਂ ਹੁਣ
Comments (0)