ਅਮਰੀਕਾ ਵਿਚ ਘਰਾਂ ਵਿਚ ਮੁਫਤ ਕੋਵਿਡ ਟੈਸਟ ਲਈ ਵੈਬਸਾਈਟ ਦੀ ਸ਼ੁਰੂਆਤ

ਅਮਰੀਕਾ ਵਿਚ ਘਰਾਂ ਵਿਚ ਮੁਫਤ ਕੋਵਿਡ ਟੈਸਟ ਲਈ ਵੈਬਸਾਈਟ ਦੀ ਸ਼ੁਰੂਆਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)  ਪ੍ਰਸਤਾਵਿਤ ਐਲਾਨ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿਚ ਸੰਘੀ ਸਰਕਾਰ ਦੁਆਰਾ ਘਰ ਵਿਚ ਕੋਵਿਡ ਟੈਸਟ ਕਰਨ ਲਈ ਮੁਫਤ ਟੈਸਟਿੰਗ ਕਿੱਟਾਂ ਮੰਗਵਾਉਣ ਵਾਸਤੇ ਨਵੀਂ ਵੈਬਸਾਈਟ ਦੀ ਸ਼ੁਰੂਆਤ ਹੋ ਗਈ ਹੈ। covid“estes.gov ਨਾਮੀ ਵੈਬਸਾਈਟ ਉਪਰ 'ਆਰਡਰ ਫਰੀ ਐਟ ਹੋਮ ਟੈਸਟਸ' ਬਟਨ ਸ਼ਾਮਿਲ ਕੀਤਾ ਗਿਆ ਹੈ। ਜਿਸ ਨੂੰ ਦਬਾਅ ਕੇ ਮੁਫਤ ਕਿੱਟਾਂ ਲਈ ਆਰਡਰ ਦਿੱਤਾ ਜਾ ਸਕਦਾ ਹੈ। ਇਸ ਮੌਕੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਵੈਬਸਾਈਟ ਅਜੇ ਮੁੱਢਲੇ ਪੜਾਅ 'ਤੇ ਹੈ ਇਸ ਲਈ ਸਮੱਸਿਆਵਾਂ ਆ ਸਕਦੀਆਂ ਹਨ ਪਰੰਤੂ ਪ੍ਰਸ਼ਾਸਨ ਦੀ ਸਭ ਤੋਂ ਵਧੀਆ ਤਕਨੀਕੀ ਟੀਮ ਤੇ ਡਾਕ ਸੇਵਾਵਾਂ ਵਿਭਾਗ ਇਸ ਦੀ ਸਫਲਤਾ ਲਈ ਸਖਤ ਮਿਹਨਤ ਕਰ ਰਿਹਾ ਹੈ। ਸਾਰੇ ਹੀ ਯੋਗ ਰਿਹਾਇਸ਼ੀ ਪਤਿਆਂ ਉਪਰ ਇਕ ਵਿਅਕਤੀ 4 ਮੁਫਤ ਕਿੱਟਾਂ ਮੰਗਵਾ ਸਕਦਾ ਹੈ ਪਰੰਤੂ ਡਾਕ ਵਿਭਾਗ ਹਰ ਵਾਰ ਇਕ ਕਿੱਟ ਹੀ ਘਰਾਂ ਵਿਚ ਪਹੁੰਚਾਵੇਗਾ। ਕਿੱਟਾਂ ਲਈ ਆਰਡਰ ਮਿਲਣ ਉਪਰੰਤ 7 ਤੋਂ 12 ਦਿਨਾਂ ਦੇ ਵਿਚ ਕਿੱਟਾਂ ਦਿੱਤੇ ਰਿਹਾਇਸ਼ੀ ਪਤੇ ਉਪਰ ਪੁੱਜ ਜਾਣਗੀਆਂ। ਇਥੇ ਜਿਕਰਯੋਗ ਹੈ ਕਿ ਕੈਨੇਡਾ ਵਿਚ ਪਹਿਲਾਂ ਹੀ ਘਰਾਂ ਵਿਚ ਟੈਸਟ ਕਿੱਟਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ ਜਿਥੇ ਲੋਕ ਖੁਦ ਹੀ ਟੈਸਟ ਕਰਕੇ ਆਪਣੇ ਆਪ ਨੂੰ ਪੌਜ਼ਟਿਵ ਜਾਂ ਨੈਗਟਿਵ ਹੋਣ ਦਾ ਪਤਾ ਲਾ ਰਹੇ ਹਨ।