ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਸਿੰਘ ਨੇ ਬਚਾਈ ਮੁਸਲਮਾਨ ਬੱਚੀ ਦੀ ਜਾਨ
ਅੰਮ੍ਰਿਤਸਰ ਟਾਈਮਜ਼
ਸ੍ਰੀਨਗਰ : ਸ੍ਰੀਨਗਰ ਦੇ ਬੇਮਿਨਾ ਇਲਾਕੇ ’ਚ ਹਮਦਾਨੀਆ ਕਾਲੋਨੀ ਵਿਚ ਇਕ ਪੰਜ ਸਾਲਾ ਮੁਸਲਮਾਨ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ਵਿਚ ਜਾ ਡਿੱਗੀ। ਨਹਿਰ ਵਿਚ ਪਾਣੀ ਬਰਫ਼ੀਲਾ ਸੀ। ਉਹ ਮਦਦ ਲਈ ਚੀਕਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ਵਿਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ ’ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ ਵਿਚ ਉਤਰ ਗਿਆ। ਉਦੋਂ ਤੱਕ ਕੁਝ ਹੋਰ ਲੋਕ ਆਏ ਤੇ ਬੱਚੀ ਨੂੰ ਬਾਹਰ ਕੱਢ ਲਿਆ। ਬੀਤੇ ਸ਼ਨਿਚਰਵਾਰ ਦੀ ਇਹ ਘਟਨਾ ਨੇੜੇ ਲੱਗੇ ਇਕ ਸੀਸੀਟੀਵੀ ’ਚ ਕੈਦ ਹੋ ਗਈ। ਸਿਮਰਨ ਪਾਲ ਦੀ ਬਹਾਦਰੀ ਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ। ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮੈਂ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਨਿਕਲਣ ਦਾ ਯਤਨ ਕਰ ਰਹੇ ਸਨ, ਪਰ ਕੋਈ ਵੀ ਬਰਫ਼ੀਲੇ ਪਾਣੀ ਵਿਚ ਉਤਰਨ ਤੇ ਡੁੱਬਣ ਦੇ ਡਰੋਂ ਨਹਿਰ ਵਿਚ ਉਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇਕਰ ਕੁਝ ਹੋਰ ਦੇਰ ਹੋਈ ਤਾਂ ਠੰਢ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਫ਼ੌਰੀ ਤੌਰ ’ਤੇ ਪਾਣੀ ਵਿਚ ਛਾਲ ਮਾਰ ਦਿੱਤੀ। ਉੱਥੇ ਇਕ ਬਜ਼ੁਰਗ ਵੀ ਸਨ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।
ਗੁਰੂ ਸਹਿਬਾਨਾਂ ਨੇ ਸਭ ਦਾ ਭਲਾ ਕਰਨ ਦੀ ਦਿੱਤੀ ਸਿੱਖਿਆ
ਸਿਖ ਮਾਨਸਿਕਤਾ ਵਿਚ ਸਚੀ ਪਾਤਸ਼ਾਹੀ ਤੇ ਗੁਰੂ ਨਾਨਕ ਦੀ ਜੋਤਿ ਜਗਦੀ ਹੈ।ਇਕਲਾ ਇਕਲਾ ਸਿਖ ਸਤਿਗੁਰੂ ਅਗੇ ਬਲਿਹਾਰੈ ਜਾਕੇ ਇਤਿਹਾਸ ਪ੍ਰਗਟ ਕਰਦਾ ਹੈ।ਗੁਰੂ ਦੇ ਵਿਚਾਰਾਂ ਤੇ ਹੁਕਮ ਦੀ ਪਿਆਸ ਸਿਖ ਮਨ ਵਿਚੋਂ ਨਹੀਂ ਜਾ ਸਕਦੀ।ਇਹ ਇਤਿਹਾਸ ਤੇ ਕਿਰਦਾਰ ਸਿਰਫ ਸਿਖ ਪੰਥ ਨੂੰ ਹਾਸਲ ਹੋਇਆ ਹੈ।ਅਖੌਤੀ ਤਰਕਸ਼ੀਲਾਂ , ਲਿਬਰਲ ,ਸੈਕੂਲਰ ਨਾਲੋਂ ਖਾਲਸਾ ਪੰਥ ਦਾ ਸਾਂਝੀਵਾਲਤਾ ਸੰਕਲਪ ਮਨੁੱਖਤਾ ਪਖੀ ਹੈ ਜਿਸ ਵਿਚ ਫਾਸ਼ੀਵਾਦ ,ਜਾਤੀਵਾਦ ਤੇ ਫਿਰਕੂਵਾਦ ਦਾ ਵਿਰੋਧ ਹੈ ਤੇ ਵੰਨ ਸਵੰਨਤਾ ਨੂੰ ਤਰਜੀਹ ਹੈ। ਇਹੋ ਜਿਹੀ ਉਦਾਹਰਣ ਕਸ਼ਮੀਰ ਦੇ ਸਿਖ ਨੌਜਵਾਨ ਨੇ ਪੇਸ਼ ਕੀਤੀ ਹੈ।ਇਹ ਖਾਲਸਾ ਪੰਥ ਦਾ ਕਿਰਦਾਰ ਹੈ।ਸ੍ਰੀਨਗਰ ਦੇ ਬੇਮਿਨਾ ਇਲਾਕੇ ਵਿਚ ਹਮਦਾਨੀਆ ਕਾਲੋਨੀ ਵਿਚ ਇਕ ਪੰਜ ਸਾਲਾ ਮੁਸਲਮਾਨ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ਵਿਚ ਜਾ ਡਿੱਗੀ। ਨਹਿਰ ਵਿਚ ਪਾਣੀ ਬਰਫ਼ੀਲਾ ਸੀ। ਉਹ ਮਦਦ ਲਈ ਚੀਕਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ਵਿਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ ’ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ ਵਿਚ ਉਤਰ ਗਿਆ। ਉਦੋਂ ਤੱਕ ਕੁਝ ਹੋਰ ਲੋਕ ਆਏ ਤੇ ਬੱਚੀ ਨੂੰ ਬਾਹਰ ਕੱਢ ਲਿਆ। ਬੀਤੇ ਸ਼ਨਿਚਰਵਾਰ ਦੀ ਇਹ ਘਟਨਾ ਨੇੜੇ ਲੱਗੇ ਇਕ ਸੀਸੀਟੀਵੀ ਵਿਚ ਕੈਦ ਹੋ ਗਈ। ਸਿਮਰਨ ਪਾਲ ਦੀ ਬਹਾਦਰੀ ਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ। ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮੈਂ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਕਢਣ ਦਾ ਯਤਨ ਕਰ ਰਹੇ ਸਨ, ਪਰ ਕੋਈ ਵੀ ਬਰਫ਼ੀਲੇ ਪਾਣੀ ਵਿਚ ਉਤਰਨ ਤੇ ਡੁੱਬਣ ਦੇ ਡਰੋਂ ਨਹਿਰ ਵਿਚ ਉਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇਕਰ ਕੁਝ ਹੋਰ ਦੇਰ ਹੋਈ ਤਾਂ ਠੰਢ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਫ਼ੌਰੀ ਤੌਰ ’ਤੇ ਪਾਣੀ ਵਿਚ ਛਾਲ ਮਾਰ ਦਿੱਤੀ। ਉੱਥੇ ਇਕ ਬਜ਼ੁਰਗ ਵੀ ਸਨ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।ਸਿਮਰਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਗੁਰੂਆਂ ਨੇ ਸਾਨੂੰ ਸਰਬਤ ਦਾ ਭਲਾ ਦੀ ਸਿੱਖਿਆ ਦਿੱਤੀ ਹੈ, ਭਾਵੇਂ ਇਸ ’ਚ ਸਾਡੀ ਜਾਨ ਹੀ ਕਿਉਂ ਨਾਲ ਚਲੀ ਜਾਵੇ। ਬੱਚੀ ਨੂੰ ਬਚਾਉਣ ਦੌਰਾਨ ਆਪਣੀ ਗਰਦਨ ’ਚ ਲੱਗੀ ਸੱਟ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਹ ਕੁਝ ਨਹੀਂ ਹੈ ਠੀਕ ਹੋ ਜਾਵੇਗੀ। ਜੇਕਰ ਮੈਂ ਆਪਣੀ ਸੱਟ ਦੀ ਫਿਕਰ ਕਰਦਾ ਤਾਂ ਬੱਚੀ ਨੂੰ ਕੌਣ ਬਚਾਉਂਦਾ। ਮੈਂ ਆਪਣੇ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ।
ਸ੍ਰੀਨਗਰ ਦੇ ਫੈਆਜ਼ ਨੇ ਕਿਹਾ ਕਿ ਇਹ ਹਿੰਦੂ ਮੁਸਲਿਮ-ਸਿੱਖ-ਇਸਾਈ ਦੀ ਨਹੀਂ ਬਲਕਿ ਇਨਸਾਨੀਅਤ ਦੀ ਗੱਲ ਹੈ। ਕਸ਼ਮੀਰ ਵਿਚ ਸਿੱਖ, ਹਿੰਦੂ ਤੇ ਮੁਸਲਮਾਨ ਏਕਤਾ ਸਦੀਆਂ ਤੋਂ ਹੈ ਤੇ ਅੱਗੇ ਵੀ ਜਾਰੀ ਰਹੇਗੀ। ਜਿਸ ਨੇ ਵੀ ਸਿਮਰਨ ਪਾਲ ਸਿੰਘ ਬਾਰੇ ਸੁਣਿਆ, ਉਹੀ ਉਸ ਦੀ ਤਾਰੀਫ਼ ਕਰ ਰਿਹਾ ਹੈ।ਇਸ ਕਾਂਡ ਨਾਲ ਸਿਖੀ ਦਾ ਕਿਰਦਾਰ ਹੋਰ ਬੁਲੰਦ ਹੋਇਆ ਹੈ।ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਇਸ ਯੋਧੇ ਸਿਖ ਗਭਰੂ ਦਾ ਸਨਮਾਨ ਕਰਨਾ ਚਾਹੀਦਾ ਹੈ।
Comments (0)