ਓਹੀਓ ਦੇ ਸਕੂਲਾਂ ਵਿਚ ਅਧਿਆਪਕ ਤੇ ਸਟਾਫ ਅਸਾਨੀ ਨਾਲ ਲਿਜਾ ਸਕਣਗੇ ਗੰਨ, ਬਿੱਲ ’ਤੇ ਗਵਰਨਰ ਨੇ ਕੀਤੇ ਦਸਤਖਤ

ਓਹੀਓ ਦੇ ਸਕੂਲਾਂ ਵਿਚ ਅਧਿਆਪਕ ਤੇ ਸਟਾਫ ਅਸਾਨੀ ਨਾਲ ਲਿਜਾ ਸਕਣਗੇ ਗੰਨ, ਬਿੱਲ ’ਤੇ ਗਵਰਨਰ ਨੇ ਕੀਤੇ ਦਸਤਖਤ

ਅੰਮ੍ਰਿਤਸਰ ਟਾਈਮਜ਼

 ਸੈਕਰਾਮੈਂਟੋ 14 ਜੂਨ (ਹੁਸਨ ਲੜੋਆ ਬੰਗਾ)- ਇਕ ਪਾਸੇ ਅਮਰੀਕਾ ਵਿਚ ਗੰਨ ਹਿੰਸਾ ਉਪਰ ਨਿਯੰਤਰਣ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ ਦੂਸਰੇ ਪਾਸੇ ਸਕੂਲਾਂ ਵਿਚ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਕੂਲਾਂ ਵਿਚ ਅਧਿਆਪਕਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ। ਓਹੀਓ ਦੇ ਗਵਰਨਰ ਮਾਈਕ ਡੇਵਾਈਨ ਨੇ ਇਕ ਬਿੱਲ ਉਪਰ ਦਸਤਖਤ ਕਰ ਦਿੱਤੇ ਹਨ ਜਿਸ ਸਦਕਾ ਅਧਿਆਪਕ ਤੇ ਸਟਾਫ ਆਪਣੇ ਨਾਲ ਹਥਿਆਰ (ਗੰਨ) ਅਸਾਨੀ ਨਾਲ ਲਿਜਾ ਸਕਣਗੇ।

ਰਿਪਬਲੀਕਨ ਦੇ ਸਮਰਥਨ ਵਾਲੇ ਇਸ ਬਿੱਲ ਤਹਿਤ ਸਕੂਲ ਦੇ ਹਥਿਆਰਬੰਦ ਗਾਰਡ ਲਈ ਸਿਖਲਾਈ ਸਮਾਂ 700 ਘੰਟਿਆਂ ਤੋਂ ਘਟਾ ਕੇ 24 ਘੰਟੇ ਕਰ ਦਿੱਤਾ ਹੈ। ਰਿਪਬਲੀਕਨ ਆਗੂ ਗਵਰਨਰ ਡੇਵਾਈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 700 ਘੰਟਿਆਂ ਦੀ ਸਿਖਲਾਈ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਜਦ ਕਿ ਇਸ ਸਿਖਲਾਈ ਨਾਲ  ਜੁੜੇ ਸੁਰੱਖਿਆ ਗਾਰਡ ਸਿੱਧੇ ’ਤੌਰ ’ਤੇ ਕਿਸੇ ਸਕੂਲ ਦੀ ਸੁਰੱਖਿਆ ਲਈ ਜਿੰਮੇਵਾਰ ਨਹੀਂ ਹਨ।