ਯੁਨੀਵਰਸਿਟੀ ਆਫ ਟੈਕਸਾਸ ਅਮਰੀਕਨ ਦੀ ਵਿਦਿਆਰਥਣ ਨੇ 15 ਮੀਟਰ ਗੋਲਾ ਸੁੱਟ ਕੇ ਜਿੱਤਿਆ ਚਾਂਦੀ ਦਾ ਤਮਗਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਯੁਨੀਵਰਸਿਟੀ ਆਫ ਟੈਕਸਾਸ, ਐਲ ਪਾਸੋ ਦੀ 19 ਸਾਲਾ ਅਮਰੀਕਨ ਵਿਦਿਆਰਥਣ ਕ੍ਰਿਸ਼ਨਾ ਜੈਯਸੰਕਰ ਨੇ ਕਾਨਫਰੰਸ ਯੂ ਐਸ ਏ ਇਨਡੋਰ ਵਿਖੇ ਹੋਏ ਮੁਕਾਬਲਿਆਂ ਵਿਚ ਗੋਲਾ ਸੁੱਟਣ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਉਹ ਦੂਸਰੀ ਭਾਰਤੀ ਮੂਲ ਦੀ ਔਰਤ ਬਣ ਗਈ ਹੈ ਜਿਸ ਨੇ15 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ।
ਇਸ ਤੋਂ ਪਹਿਲਾਂ ਅੰਬਾਲਾ ਦੀ ਮਨਪ੍ਰੀਤ ਕੌਰ ਨੇ 2016 ਵਿਚ ਦੋਹਾ ਵਿਚ ਹੋਈ ਚੈਂਪੀਅਨਸ਼ਿੱਪ ਵਿਚ 15.21 ਮੀਟਰ ਗੋਲਾ ਸੁੱਟਿਆ ਸੀ। ਜੈਯਸ਼ੰਕਰ ਨੇ ਇਸ ਸੀਜਨ ਦੀ ਸ਼ੁਰੂਆਤ 14.10 ਮੀਟਰ ਗੋਲਾ ਸੁੱਟ ਕੇ ਕੀਤੀ ਸੀ ਪਰੰਤੂ ਯੂ ਐਸ ਏ ਇਨਡੋਰ ਮੁਕਾਬਲੇ ਵਿਚ ਉਹ 15 ਮੀਟਰ ਗੋਲਾ ਸੁੱਟਣ ਵਿੱਚ ਕਾਮਯਾਬ ਰਹੀ। ਜੈਯਸ਼ੰਕਰ ਦਾ ਪਿਛੋਕੜ ਚੇਨਈ (ਭਾਰਤ) ਨਾਲ ਸਬੰਧਤ ਹੈ। ਉਸ ਦੇ ਮਾਤਾ ਪਿਤਾ ਪ੍ਰਸੰਨਾ ਜੈਯਸੰਕਰ ਤੇ ਜੈਯਸੰਕਰ ਮੈਨਨ ਮੰਨੇ ਪ੍ਰਮਨੇ ਬਾਸਕਟ ਬਾਲ ਖਿਡਾਰੀ ਹਨ। ਉਹ ਯੁਨੀਵਰਸਿਟੀ ਆਫ ਟੈਕਸਾਸ ਵਿਚ ਸਕਾਲਰਸ਼ਿੱਪ 'ਤੇ ਆਈ ਸੀ। ਯੁਨੀਵਰਸਿਟੀ ਨੇ ਉਸ ਦੀ ਖੇਡ ਕੁਸ਼ਲਤਾ ਨੂੰ ਨਿਖਾਰਿਆ।
Comments (0)