ਹੋਸਟਨ ਵਿਚ ਬੰਦੂਕਧਾਰੀ ਵੱਲੋਂ ਇਕ ਪੁਲਿਸ ਅਧਿਕਾਰੀ ਦੀ ਹੱਤਿਆ

ਹੋਸਟਨ ਵਿਚ ਬੰਦੂਕਧਾਰੀ ਵੱਲੋਂ ਇਕ ਪੁਲਿਸ ਅਧਿਕਾਰੀ ਦੀ ਹੱਤਿਆ

ਦੋ ਜ਼ਖਮੀ...

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਕ ਅਣਪਛਾਤੇ ਹਮਲਾਵਰ ਨੇ ਹੋਸਟਨ ਦੀ ਇਕ ਬਾਰ ਦੇ ਬਾਹਰ ਪੁਲਿਸ ਉਪਰ ਗੋਲੀਆਂ ਚਲਾ ਕੇ ਇਕ ਡਿਪਟੀ ਦੀ ਹੱਤਿਆ ਕਰ ਦਿੱਤੀ ਤੇ ਦੋ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਹੈਰਿਸ ਕਾਊਂਟੀ ਦੇ ਕੰਸਟੇਬਲ ਮਾਰਕ ਹਰਮਨ ਨੇ ਕਿਹਾ ਹੈ ਕਿ 30 ਸਾਲਾ ਡਿਪਟੀ ਕਰੀਮ ਅਤਕਿਨਜ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਉਹ ਆਪਣੇ ਪਿੱਛੇ ਇਕ ਦੋ ਸਾਲ ਦਾ ਬੱਚਾ ਤੇ ਪਤਨੀ ਛੱਡ ਗਿਆ ਹੈ। ਜਖਮੀ ਹੋਏ ਡਿਪਟੀਆਂ ਵਿਚ ਡਾਰੈਲ ਗਾਰੇਟ (28) ਤੇ ਜੁਕਾਇਮ ਬਾਰਥਨ (26) ਸ਼ਾਮਿਲ ਹਨ। ਗਾਰੇਟ ਦੀ ਪਿੱਠ ਵਿਚ ਗੋਲੀ ਵੱਜੀ ਹੈ ਤੇ ਸਰਜਰੀ ਤੋਂ ਬਾਅਦ ਉਹ ਆਈ ਸੀ ਯੂ ਵਿਚ ਦਾਖਲ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾਵਰ ਦੀ ਤਲਾਸ਼ ਕਰ ਰਹੀ ਹੈ। ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰੰਤੂ ਬਾਅਦ ਵਿਚ  ਨਿਰਦੋਸ਼ ਹੋਣ ਦੀ ਪੁਸ਼ਟੀ ਹੋਣ 'ਤੇ ਉਸ ਨੂੰ ਛੱਡ ਦਿੱਤਾ ਗਿਆ।