ਫਲੋਰਿਡਾ ਦੇ ਤੱਟ ਨੇੜੇ ਕਿਸ਼ਤੀ ਡੁੱਬਣ ਕਾਰਨ 5 ਪ੍ਰਵਾਸੀਆਂ ਦੀ ਮੌਤ

ਫਲੋਰਿਡਾ ਦੇ ਤੱਟ ਨੇੜੇ ਕਿਸ਼ਤੀ ਡੁੱਬਣ ਕਾਰਨ 5 ਪ੍ਰਵਾਸੀਆਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 21 ਨਵੰਬਰ (ਹੁਸਨ ਲੜੋਆ ਬੰਗਾ)-ਫਲੋਰਿਡਾ ਤੱਟ ਤੋਂ ਤਕਰੀਬਨ 50 ਮੀਲ ਦੂਰ ਲਿਟਲ ਟਾਰਚ ਕੀਅ ਨੇੜੇ ਇਕ ਕਿਸ਼ਤੀ ਦੇ ਡੁੱਬਣ ਨਾਲ 5 ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਯੂ ਐਸ ਕੋਸਟ ਗਾਰਡ ਨੇ ਦਿੱਤੀ ਹੈ। ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ।  ਕੋਸਟ ਗਾਰਡ ਅਨੁਸਾਰ ਘੱਟੋ ਘੱਟ 14 ਵਿਅਕਤੀ ਕਿਸ਼ਤੀ ਵਿਚ ਸਵਾਰ ਸਨ ਜਿਨਾਂ ਵਿਚੋਂ 9 ਨੂੰ ਬਚਾਅ ਲਿਆ ਗਿਆ। ਇਕ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਬਾਕੀ 4 ਪ੍ਰਵਾਸੀ ਜਿਨਾਂ ਬਾਰੇ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਉਹ ਡੁੱਬ ਗਏ ਹਨ, ਦੀਆਂ ਲਾਸ਼ਾਂ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਮਾਰੇ ਗਏ ਪ੍ਰਵਾਸੀ ਕਿਸ ਦੇਸ਼ ਦੇ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।