ਅਲਕ ਗਰੋਵ, ਸੈਕਰਾਮੈਂਟੋ ਦੀ ਮੇਅਰ ਬੌਬੀ ਸਿੰਘ ਲਈ ਫੰਡ ਇਕੱਤਰਤਾ ਸਮਾਗਮ ਹੋਇਆ

ਅਲਕ ਗਰੋਵ, ਸੈਕਰਾਮੈਂਟੋ ਦੀ ਮੇਅਰ ਬੌਬੀ ਸਿੰਘ ਲਈ ਫੰਡ ਇਕੱਤਰਤਾ ਸਮਾਗਮ ਹੋਇਆ

ਅੰਮ੍ਰਿਤਸਰ ਟਾਈਮਜ਼


ਸੈਕਰਾਮੈਟੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਦੇ ਇਲਾਕੇ ਦੇ ਸਮੂੰਹ ਪਕਿਸਤਾਨੀ ਭਾਈਚਾਰੇ ਵੱਲੋਂ ਨਾਰਥ ਅਮੈਰਿਕਾ ਦੇ ਸ਼ਹਿਰ ਅਲਕ ਪਹਿਲੀ ਔਰਤ ਮੇਅਰ ਬੌਬੀ ਸਿੰਘ ਬੀਤੇ ਦਿਨੀ ਫੰਡ ਇਕੱਤਰਤਾ ਕੀਤੀ ਗਈ।  ਬੌਬੀ ਸਿੰਘ ਇਸ ਸਮੇਂ ਅਲਕ ਗਰੋਵ ਤੋਂ ਮੇਅਰ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਫਿਰ ਤੋਂ ਮੇਅਰ ਦੀ ਚੋਣ ਲੜਨ ਜਾ ਰਹੀ ਹੈ। ਮੇਅਰ ਬੌਬੀ ਸਿੰਘ ਅਮੈਰੀਕਨ ਸਿੱਖ ਭਾਈਚਾਰੇ ਨਾਲ ਸੰਬੰਧਤ ਹੈ।  ਇਸ ਸਮੇਂ ਪਕਿਸਤਾਨ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਬੌਬੀ ਸਿੰਘ ਨੇ ਸ਼ਹਿਰ ਦੇ ਕੰਮਾਂ ਅਤੇ ਪ੍ਰਬੰਧਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਿਸ ਕਰਕੇ ਉਨ੍ਹਾਂ ਨੂੰ ਵੱਖ-ਵੱਖ ਭਾਈਚਾਰਿਆ ਵੱਲੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਅਮੈਰੀਕਨ ਸਿੱਖ ਭਾਈਚਾਰੇ ਨਾਲ ਸੰਬੰਧਤ ਨਾਰਥ ਅਮੈਰਿਕਾ ਦੀ ਪਹਿਲੀ ਔਰਤ ਮੇਅਰ ਵਜੋਂ ਵੀ ਮਾਣ ਹਾਸਲ ਕਰ ਚੁੱਕੀ ਹੈ।

  ਇਸ ਫੰਡ ਇਕੱਤਰਤਾ ਸਮੇਂ ਜਿੱਥੇ ਪਕਿਸਤਾਨ ਦੇ ਭਾਈਚਾਰੇ ਨੇ ਦਿਲ ਖੋਲ ਦੇ ਫੰਡ ਇਕੱਤਰਤਾ ਵਿੱਚ ਹਿੱਸਾ ਪਾਇਆ, ਉੱਥੇ ਮੇਅਰ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਮੇਅਰ ਵਜੋਂ ਜਿਤਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ।  ਇਸ ਸਮੁੱਚੇ ਫੰਡ ਇਕੱਤਰਤਾ ਦੇ ਪ੍ਰਬੰਧ ਨੂੰ ਕਰਨ ਵਿੱਚ ਹਾਜ਼ੀ ਨਵੀਦ ਸਹਿਜ਼ਾਦ, ਹਾਜ਼ੀ ਮਕਸੂਦ ਅਹਿਮਦ, ਸੂਫੇਨ ਮੰਨਜ਼ੂਰ, ਰਾਨਾ ਫਾਰੂਖ ਜੀਆਂ ਅਤੇ ਹੋਰ ਲੋਕਾ ਨੇ ਹਿੱਸਾ ਪਾਇਆ।  ਜਦ ਕਿ ਸਿੱਖ ਪੰਜਾਬੀ ਭਾਈਚਾਰੇ ਵੱਲੋਂ ਸ. ਗੁਰਮੀਤ ਸਿੰਘ ਅਤੇ ਹੋਰ ਪੱਤਵੰਤਿਆ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ। ਅੰਤ ਪਕਿਸਤਾਨ ਦੇ ਭਾਈਚਾਰੇ ਵੱਲੋਂ ਕਰਵਾਇਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।