ਯੁਨੀਵਰਸਿਟੀ ਆਫ ਜਾਰਜੀਆ ਦੇ ਇਕ ਫੁੱਟਬਾਲ ਖਿਡਾਰੀ ਤੇ ਸਟਾਫ ਮੈਂਬਰ ਦੀ ਸੜਕ ਹਾਦਸੇ ਵਿਚ ਮੌਤ

ਯੁਨੀਵਰਸਿਟੀ ਆਫ ਜਾਰਜੀਆ ਦੇ ਇਕ ਫੁੱਟਬਾਲ ਖਿਡਾਰੀ ਤੇ ਸਟਾਫ ਮੈਂਬਰ ਦੀ ਸੜਕ ਹਾਦਸੇ ਵਿਚ ਮੌਤ
ਕੈਪਸ਼ਨ:  ਹਾਦਸੇ ਵਿਚ ਮਾਰੇ ਗਏ ਡੈਵਿਨ ਵਿਲਾਕ ਤੇ ਸਟਾਫ ਮੈਂਬਰ ਚੰਦਲਰ ਲੀਕਰੋਇ ਦੀ ਤਸਵੀਰ

* ਜਿੱਤ ਦੇ ਜਸ਼ਨ ਮਨਾਉਣ ਦੇ ਕੁਝ ਘੰਟਿਆਂ ਬਾਅਦ ਵਾਪਰਿਆ ਹਾਦਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 16 ਜਨਵਰੀ (ਹੁਸਨ ਲੜੋਆ ਬੰਗਾ)-ਯੁਨੀਵਰਸਿਟੀ ਆਫ ਜਾਰਜੀਆ ਦੇ ਇਕ ਫੁੱਟਬਾਲ ਖਿਡਾਰੀ ਡੈਵਿਨ ਵਿਲਾਕ ਤੇ ਸਟਾਫ ਮੈਂਬਰ ਚੰਦਲਰ ਲੀਕਰੋਇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਜਦ ਕਿ ਦੋ ਹੋਰ ਜ਼ਖਮੀ ਹੋ ਗਏ। ਯੂ ਜੀ ਏ ਅਥਲੈਟਿਕ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਉਹ  ਨੈਸ਼ਨਲ ਚੈਂਪੀਅਨਸ਼ਿੱਪ ਦੀ ਜਿੱਤ ਦੀ ਖੁਸ਼ੀ ਮਨਾ ਕੇ ਪਰਤ ਰਹੇ ਸਨ ਕਿ ਉਨਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਐਥਨਜ ਕਲਾਰਕ ਕਾਊਂਟੀ ਪੁੁਲਿਸ ਵਿਭਾਗ ਅਨੁਸਾਰ ਵਿਲਾਕ (20) ਤੇ ਲੀਕਰੋੲਇ (24) ਸਮੇਤ ਕਾਰ ਵਿਚ 4 ਲੋਕ ਸਵਾਰ ਸਨ। ਜਿਸ ਜਗਾ 'ਤੇ ਕਾਰ ਨੂੰ ਹਾਦਸਾ ਪੇਸ਼ ਆਇਆ ਉਹ ਐਥਨਜ ਵਿਚ ਯੁਨੀਵਰਸਿਟੀ ਕੈਂਪਸ ਤੋਂ ਜਿਆਦਾ ਦੂਰ ਨਹੀਂ ਹੈ। ਪੁਲਿਸ ਅਨੁਸਾਰ ਲੀਕਰੋਇ ਕਾਰ ਚਲਾ ਰਿਹਾ ਸੀ । ਕਾਰ ਸੜਕ ਤੋਂ ਉਤਰ ਕੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਦਰਖਤਾਂ ਨਾਲ ਜਾ ਵੱਜੀ। ਵਿਲਾਕ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਲੀਕਰੋਇ ਹਸਪਤਾਲ ਵਿਚ ਦਮ ਤੋੜ ਗਈ। ਇਕ ਔਰਤ ਸਮੇਤ ਹਾਦਸੇ ਵਿਚ ਜ਼ਖਮੀ ਹੋਏ ਦੋ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੇ  ਨਾਂ ਪੁਲਿਸ ਨੇ ਨਸ਼ਰ ਨਹੀਂ ਕੀਤੇ ਹਨ। ਯੂ ਜੀ ਏ ਅਥਲੈਟਿਕ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਡੈਵਿਨ ਤੇ ਚੰਦਲਰ ਯੂਨੀਵਰਸਿਟੀ ਆਫ ਜਾਰਜੀਆ, ਫੁੱਟਬਾਲ ਪ੍ਰੋਗਰਾਮ ਤੇ ਅਥਲੈਟਿਕ ਵਿਭਾਗ ਦੀਆਂ ਅਹਿਮ ਸਖਸ਼ੀਅਤਾਂ ਸਨ ਜਿਨਾਂ ਦੇ ਜਾਣ ਨਾਲ ਵੱਡਾ ਘਾਟਾ ਪਿਆ ਹੈ। ਇਸ ਦੀ ਦੁੱਖ ਦੀ ਘੜੀ ਵਿਚ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹਾਂ।