ਦਿਲਜੀਤ ਦੋਸਾਂਝ ਨੇ ਅੰਗਰੇਜ਼ੀ ਤੇ ਪੰਜਾਬੀ ਵਿਚ ਗਾਇਆ ‘ਕੈਵੀਆਰ’ ਗੀਤ

ਦਿਲਜੀਤ ਦੋਸਾਂਝ ਨੇ ਅੰਗਰੇਜ਼ੀ ਤੇ ਪੰਜਾਬੀ ਵਿਚ ਗਾਇਆ ‘ਕੈਵੀਆਰ’ ਗੀਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ – ਹਾਲ ਹੀ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਕੈਵੀਆਰ’ ਰਿਲੀਜ਼ ਹੋਇਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਗੀਤ ਨੂੰ ਦਿਲਜੀਤ ਨੇ ਸਿਰਫ ਪੰਜਾਬੀ ਹੀ ਨਹੀਂ, ਸਗੋਂ ਅੰਗਰੇਜ਼ੀ ਭਾਸ਼ਾ ਵਿਚ ਵੀ ਗਾਇਆ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ।ਦਿਲਜੀਤ ਦੋਸਾਂਝ ਦੀ ਅੰਗਰੇਜ਼ੀ ਗੀਤ ’ਵਿਚ ਸੁਣ ਕੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹੋ ਰਹੇ ਹਨ। ਨਾਲ ਹੀ ਇਸ ਗੀਤ ਨੂੰ ਹਾਲੀਵੁੱਡ ਲੈਵਲ ਦਾ ਦੱਸ ਰਹੇ ਹਨ।

ਦੱਸ ਦੇਈਏ ਕਿ ਦਿਲਜੀਤ ਦਾ ਇਹ ਗੀਤ ਉਸ ਦੀ ਈ. ਪੀ. ‘ਡਰਵਾਈ ਥਰੂ’ ਦਾ ਹੈ। ਦਿਲਜੀਤ ਨੇ ਇਹ ਵੀ ਦੱਸਿਆ ਕਿ ਇਹ ਗੀਤ ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿਚ ਸ਼ੂਟ ਕੀਤਾ ਸੀ, ਜਿਸ ਨੂੰ ਉਨ੍ਹਾਂ ਇਸ ਸਾਲ ਰਿਲੀਜ਼ ਕੀਤਾ ਹੈ।ਗੀਤ ਦੇ ਬੋਲ ਰਾਜ ਰੰਜੋਧ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਇਨਟੈਂਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੂਟਾ ਵਲੋਂ ਬਣਾਈ ਗਈ ਹੈ, ਜਿਸ ਨੂੰ ਹੁਣ ਤਕ 1.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।