ਪੰਜਾਬੀ ਯੂਨੀਵਰਸਿਟੀ ਦੇ ਆਲੇ ਦੁਆਲੇ ਹੋਟਲ ਅੱਯਾਸ਼ੀ ਦਾ ਅੱਡਾ:ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

ਪੰਜਾਬੀ ਯੂਨੀਵਰਸਿਟੀ ਦੇ ਆਲੇ ਦੁਆਲੇ ਹੋਟਲ ਅੱਯਾਸ਼ੀ ਦਾ ਅੱਡਾ:ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

ਪ੍ਰੈਸ ਨੋਟਿਸ 

 ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਇਸ ਦੀ ਪ੍ਰਾਪਤੀ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬਣੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵਾ ਖੇਤਰ ਦੀ ਪ੍ਰਸਿੱਧ ਯੂਨੀਵਰਸਿਟੀ ਹੈ ਅਤੇ ਕਈ ਦਹਾਕਿਆਂ ਤੋਂ ਹਰ ਵਰਗ ਅਤੇ ਖ਼ਾਸ ਕਰਕੇ ਗਰੀਬ ਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਘੱਟ ਫ਼ੀਸ ਦਰਾਂ ‘ਤੇ ਵਧੀਆ ਪੜ੍ਹਾਈ ਮੁਹੱਈਆ ਕਰਵਾ ਰਹੀ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਆਲੇ ਦੁਆਲੇ ਹੋਟਲਾਂ ਦੀ ਭਰਮਾਰ ਪਿਛਲੇ ਕੁੱਝ ਸਾਲਾਂ/ਮਹੀਨਿਆਂ ਤੋਂ ਬਹੁਤ ਹੱਦ ਤੱਕ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਯੂਨੀਵਰਸਿਟੀ ਵਿੱਚ ਪੜ੍ਹਣ ਆ ਰਹੇ ਨਵੇਂ ਵਿਦਿਆਰਥੀ ਮਨਾਂ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਉਪਰ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਹੈ। ਇਸ ਤੱਥ ਵਿੱਚ ਵੀ ਸੱਚਾਈ ਹੈ ਕਿ ਇਸ ਮਾੜੇ ਅਸਰ ਤਹਿਤ ਨਿੱਜੀ ਮੁਨਾਫ਼ਾਖੋਰੀ ਵਾਸਤੇ ਯੂਨੀਵਰਸਿਟੀ ਦੇ ਬਾਹਰ ਨਿਜੀ ਰਿਹਾਇਸ਼ (PG) ਅੰਤਰਗਤ ਆਉਂਦੀਆਂ ਇਮਾਰਤਾਂ ਵੀ ਹੋਟਲਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਤੇ ਇਸ ਕੰਮ ਵਿੱਚ ਲਗਾਤਾਰਤਾ ਜਾਰੀ ਹੈ ਜੋ ਕਿ ਇੱਕ ਘਿਣਉਣਾ ਅਤੇ ਚਿੰਤਾਜਨਕ ਵਰਤਾਰਾ ਹੈ। ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ (ussf_pup) ਵੱਲੋਂ ਇਸ ਘਿਣਾਉਣੇ ਕੰਮ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਸ ਵਰਤਾਰੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

 

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ