ਯੂਕਰੇਨ ਨੇ ਖਾਰਕੀਵ ਦੇ ਕਈ ਇਲਾਕਿਆਂ 'ਵਿਚੋਂ ਖਦੇੜੀ ਰੂਸ ਦੀ ਫ਼ੌਜ ਨੂੰ ਹਰਾਇਆ

ਯੂਕਰੇਨ ਨੇ ਖਾਰਕੀਵ ਦੇ ਕਈ ਇਲਾਕਿਆਂ 'ਵਿਚੋਂ ਖਦੇੜੀ ਰੂਸ ਦੀ ਫ਼ੌਜ ਨੂੰ ਹਰਾਇਆ

ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਮਜਬੂਰ ਹੋਇਆ ਰੂਸ

ਅੰਮ੍ਰਿਤਸਰ ਟਾਈਮਜ਼

ਕੀਵ -ਯੂਕਰੇਨ ਦੇ ਖ਼ਿਲਾਫ਼ ਪਿਛਲੇ 200 ਦਿਨਾਂ ਤੋਂ ਜਾਰੀ ਯੁੱਧ 'ਵਿਚ ਰੂਸ ਦੀ ਹਾਲਤ ਹੁਣ ਪਤਲੀ ਨਜ਼ਰ ਆਉਣ ਲੱਗੀ ਹੈ । ਯੂਕਰੇਨ ਨੇ ਖਾਰਕੀਵ ਦੇ ਕਈ ਇਲਾਕਿਆਂ 'ਵਿਚੋਂ ਰੂਸ ਦੇ ਸੈਨਿਕਾਂ ਨੂੰ ਖਦੇੜ ਦਿੱਤਾ ਹੈ ਅਤੇ ਕਈ ਇਲਾਕਿਆਂ 'ਤੇ ਉਨ੍ਹਾਂ ਮੁੜ ਕਬਜ਼ਾ ਕਰ ਲਿਆ ਹੈ ।ਯੂਕਰੇਨ ਦੀ ਤਕੜੀ ਜਵਾਬੀ ਕਾਰਵਾਈ ਕਰਕੇ ਰੂਸ ਨੂੰ ਖਾਰਕੀਵ ਦੇ ਕਈ ਇਲਾਕਿਆਂ ਵਿਚੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਲਈ ਮਜਬੂਰ ਹੋਣਾ ਪਿਆ ।ਰੂਸ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੂਰਬੀ ਖਾਰਕੀਵ ਖੇਤਰ ਦੇ ਦੋ ਸਥਾਨਾਂ ਤੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾ ਰਿਹਾ ਹੈ । ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਬਲਾਕਲੀਆ ਅਤੇ ਇੰਜ਼ਯਾਮ ਖੇਤਰਾਂ ਤੋਂ ਪੂਰਬੀ ਦੋਨੇਸਤਕ ਖੇਤਰ 'ਵਿਚ ਸੈਨਿਕਾਂ ਨੂੰ ਫਿਰ ਤੋਂ ਇਕੱਠਾ ਕਰੇਗਾ ।ਇਸ ਤੋਂ ਪਹਿਲਾਂ ਮਾਰਚ 'ਚ ਰੂਸੀ ਸੈਨਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਵਾਪਸ ਬੁਲਾ ਲਿਆ ਗਿਆ ਸੀ ।ਯੂਕਰੇਨ ਦੇ ਖ਼ਿਲਾਫ਼ ਜਾਰੀ ਯੁੱਧ 'ਵਿਚ ਇਹ ਫੈਸਲਾ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ ।ਰੂਸੀ ਸੈਨਿਕਾਂ ਨੇ ਗੋਲਾ-ਬਰੂਦ ਦੇ ਭੰਡਾਰ ਅਤੇ ਹਥਿਆਰਾਂ ਨੂੰ ਵੀ ਉਥੇ ਹੀ ਛੱਡ ਦਿੱਤਾ ਹੈ ।ਯੂਕਰੇਨ ਦੇ ਰਾਸ਼ਟਰਪਤੀ ਨੇ ਵੋਲੋਦੀਮੀਰ ਯੇਲੇਂਸਕੀ ਨੇ ਕਿਹਾ ਕਿ ਰੂਸੀ ਸੈਨਿਕਾਂ ਨੇ ਉਨ੍ਹਾਂ ਦੇ ਦੇਸ਼ ਦੇ ਜਵਾਬੀ ਹਮਲੇ ਤੋਂ ਭੱਜ ਕੇ ਇਕ ਚੰਗਾ ਫ਼ੈਸਲਾ ਲਿਆ ਹੈ । ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਉੱਤਰ-ਪੂਰਬ 'ਵਿਚ ਰੂਸੀ ਸੈਨਾ ਦੇ ਖ਼ਿਲਾਫ਼ ਜਵਾਬੀ ਕਾਰਵਾਈ 'ਵਿਚ ਕੀਵ ਨੂੰ ਵੱਡੀ ਸਫ਼ਲਤਾ ਮਿਲੀ ਹੈ । ਯੂਕਰੇਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਯੂਕਰੇਨੀ ਸੈਨਿਕਾਂ ਨੇ ਪੂਰਬੀ ਯੂਕਰੇਨ ਦੇ ਕੁਪਿਯਾਂਸਕ ਸ਼ਹਿਰ ਨੂੰ ਫਿਰ ਤੋਂ ਆਪਣੇ ਕਬਜ਼ੇ ਵਿ'ਚ ਲੈ ਲਿਆ ਹੈ ।ਬੁਲਾਰੇ ਨੇ ਇਕ ਤਸਵੀਰ ਟਵੀਟ ਕੀਤੀ ਹੈ, ਜਿਸ 'ਚ ਯੂਕਰੇਨ ਦੀ 92ਵੀਂ ਸੈਪਰੇਟ ਮੈਕੇਨਾਈਜ਼ ਬਟਾਲੀਅਨ ਦੇ ਸੈਨਿਕਾਂ ਨੂੰ ਉਥੇ ਦਿਖਾਇਆ ਗਿਆ ਹੈ ।