ਗੈਂਗਸਟਰ ਮੈਨੂੰ ਵੀ ਗੋਲੀ ਮਾਰ ਸਕਦੈ ਨੇ -ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖਦਸ਼ਾ ਪ੍ਰਗਟਾਇਆ
ਕਿਹਾ ਕਿ ਸਰਕਾਰਾਂ ਗੰਭੀਰ ਨਾ ਹੋਣ ਕਰ ਕੇ ਗੈਂਗਸਟਰ ਜੇਲ੍ਹਾਂ 'ਵਿਚ ਬੈਠ ਕੇ ਕਰ ਰਹੇ ਨੇ ਰਾਜ
ਅੰਮ੍ਰਿਤਸਰ ਟਾਈਮਜ਼
ਮਾਨਸਾ- ਅਗਲੇ ਦਿਨਾਂ ਵਿਚ ਮੌਕਾ ਮਿਲਦੇ ਮੇਰੇ ਵੀ ਗੋਲੀ ਵੱਜ ਸਕਦੀ ਹੈ |।ਇਹ ਖ਼ਦਸ਼ਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਜਤਾਇਆ । ਪਿੰਡ ਮੂਸਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਬਲਕਿ ਇਨਸਾਫ਼ ਲਈ ਆਪਣੀ ਲੜ੍ਹਾਈ ਜਾਰੀ ਰੱਖਣਗੇ । ਉਨ੍ਹਾਂ ਕਿਹਾ ਕਿ ਮੈਂ ਸਭ ਤੋਂ ਵੱਧ ਲਾਰੈਂਸ ਬਿਸ਼ਨੋਈ ਦੀਆਂ ਅੱਖਾਂ ਵਿਚ ਰੜਕਦਾ ਹਾਂ ਅਤੇ ਬਿਸ਼ਨੋਈ ਇਹ ਆਮ ਆਖਦਾ ਹੈ ਕਿ ਜੇ ਕਿਸੇ ਇਕ ਬੰਦੇ ਨੂੰ ਅਪਰਾਧ ਕਰਨ ਲਈ ਆਵਾਜ਼ ਮਾਰਾਂ ਤਾਂ 7 ਭੱਜੇ ਆਉਂਦੇ ਹਨ ।ਉਨ੍ਹਾਂ ਦਿੱਲੀ ਪੁਲਿਸ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰਾਂ ਗੰਭੀਰ ਨਹੀਂ ਹਨ, ਜਿਸ ਕਰ ਕੇ ਗੈਂਗਸਟਰ ਜੇਲ੍ਹਾਂ 'ਵਿਚ ਬੈਠ ਕੇ ਵੀ ਰਾਜ ਕਰ ਰਹੇ ਹਨ ਅਤੇ ਭਾੜੇ ਦੀ ਬੰਦਿਆਂ ਤੋਂ ਸ਼ਰੇਆਮ ਕਤਲ ਕਰਵਾ ਰਹੇ ਹਨ । ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਖਾੜਕੂਵਾਦ ਖ਼ਤਮ ਹੋ ਸਕਦਾ ਹੈ ਤਾਂ ਗੈਂਗਸਟਰਵਾਦ ਕਿਉਂ ਨਹੀਂ? ਉਨ੍ਹਾਂ ਦੀਪਕ ਮੁੰਡੀ ਦੀ ਗਿ੍ਫ਼ਤਾਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਰਿੰਦਿਆਂ ਦੀ ਗਿ੍ਫ਼ਤਾਰੀ ਕੋਈ ਜ਼ਿਆਦਾ ਮਾਅਨੇ ਨਹੀਂ ਰੱਖਦੀ ।
Comments (0)