ਭਾਈ ਨਿੱਝਰ ਦੇ ਕਤਲ ਦੀ ਉੱਚ ਪੱਧਰੀ ਜਂਚ ਹੋਵੇ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ
ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਦੀ ਸ਼ੱਕ "
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ-- ਸਿੱਖ ਕਾਰਕੁਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿੱਚ ਗੋਲੀਆਂ ਚਲਾ ਕੇ ਖਤਮ ਕਰਨਾ ਬੇਹੱਦ ਦੁੱਖਦਾਇਕ ਹੈ। ਸਿੱਖ ਕੌਮ ਦੀ ਅਜ਼ਾਦੀ ਪਸੰਦ ਸਿੱਖਾਂ ਵਾਸਤੇ ਬਹੁਤ ਵੱਡਾ ਘਾਟਾ ਹੈ । ਉਸ ਦੇ ਅਕਾਲ ਚਲਾਣੇ ਨਾਲ ਅਜ਼ਾਦ ਸਿੱਖ ਰਾਜ਼ ਖਾਲਿਸਤਾਨ ਦੀ ਬੁਲੰਦ ਹੋ ਰਹੀ ਅਵਾਜ਼ ਨੂੰ ਧੱਕਾ ਲੱਗੇਗਾ ਹੈ । ਬਰਤਾਨੀਆ ਵਿਚ ਅਜ਼ਾਦ ਸਿੱਖ ਰਾਜ਼ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜ਼ਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਭਾਈ ਜੋਗਾ ਸਿੰਘ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਗਟਾਵਾ ਕਰਦਿਆਂ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਦੀ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਦੀਵ ਕਾਲ ਲਈ ਨਿਵਾਸ ਅਤੇ ਪਰਿਵਾਰ ਭਾਣਾ ਮੰਨਣ ਦਾ ਬਲ ਬਖਸ਼ਣ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸ਼ੱਕ ਪ੍ਰਗਟ ਕੀਤਾ ਗਿਆ ਕਿ ਇਸ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ ।ਇਸ ਕਰਕੇ ਇਸ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜਿਸ ਵਾਸਤੇ ਕੈਨੇਡਾ ਸਥਿਤ ਸਿੱਖ ਜਥੇਬੰਦੀਆਂ,ਸਿੱਖ ਅਦਾਰਿਆਂ ਅਤੇ ਇਨਸਾਫ ਪਸੰਦ ਭਾਈਚਾਰੇ ਨੂੰ ਯਤਨ ਕਰਨ ਦੀ ਖਾਸ ਲੋੜ ਹੈ। ਜਿ਼ਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਸਰੀ ਦਾ ਮੁੱਖ ਸੇਵਾਦਾਰ ਸੀ ਉੱਥੇ ਸਿੱਖਸ ਫਾਰ ਜਸਟਿਸ ਦਾ ਕਾਰਕੁਨ ਸੀ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਅਹਿਦ ਦੁਹਰਾਇਆ ਗਿਆ ਕਿ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਯਤਨ ਜਾਰੀ ਰਹਿਣਗੇ ,ਇਹਨਾਂ ਯਤਨਾਂ ਨੂੰ ਕੋਈ ਰੋਕ ਨਹੀਂ ਸਕਦਾ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਿਚ ਸ਼ਾਮਿਲ ਸਿੱਖ ਜ਼ਥੇਬੰਦੀਆਂ ਬਿ੍ਟਿਸ਼ ਸਿੱਖ ਕੌਂਸਲ ਯੂ,ਕੇ ਦੇ ਮੁਖੀ ਭਾਈ ਤਰਸੇਮ ਸਿੰਘ ਦਿਉਲ, ਸਿੱਖ ਫੈਡਰੇਸ਼ਨ ਯੂ.ਕੇ ਭਾਈ ਅਮਰੀਕ ਸਿੰਘ ਗਿੱਲ, ਬੱਬਰ ਸਿੱਖ ਆਰਗਨਾਈਜੇਸ਼ਨ ਦੇ ਭਾਈ ਅਵਤਾਰ ਸਿੰਘ ਸੰਘੇੜਾ, ਯੂਨਾਈਟਡ ਖਾਲਸਾ ਦਲ ਯੂ.ਕੇ. ਦੇ ਪ੍ਧਾਨ ਭਾਈ ਨਿਰਮਲ ਸਿੰਘ ਸੰਧੂ, ਖਾਲਿਸਤਾਨ ਜਲਾਵਨ ਸਰਕਾਰ ਪ੍ਧਾਨ-ਮੰਤਰੀ ਭਾਈ ਗੁਰਮੇਜ਼ ਸਿੰਘ ਗਿੱਲ, ਧਰਮ ਯੁੱਧ ਜ਼ਥਾ ਦਮਦਮੀ ਟਕਸਾਲ ਯੂ.ਕੇ. ਦੇ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯ,ਕੇ ਦੇ ਭਾਈ ਜਗਵਿੰਦਰ ਸਿੰਘ, ਧਰਮ ਯੁੱਧ ਜ਼ਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ ਵੁਲਵਰਹੈਮਟਨ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਚੋਹਾਨ ਵਲੋਂ ਭਾਈ ਹਰਦੀਪ ਸਿੰਘ ਦੁਆਰਾ ਪੰਥ ਪ੍ਤੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਸਦਾ ਵਿਛੋੜਾ ਹਮੇਸ਼ਾ ਸਿੱਖ ਕੌਮ ਦੀ ਆਜਾਦੀ ਪ੍ਸਤ ਸੰਗਤ ਦੇ ਦਿਲਾਂ ਵਿਚ ਧੂਹ ਪਾਉਂਦਾ ਰਹੇਗਾ। ਸਿੱਖ ਦੁਸ਼ਮਣ ਦੀਆਂ ਅਜਿਹੀਆਂ ਕੁਚਾਲਾਂ ਖਾਲਿਸਤਾਨ ਦੇ ਸੰਘਰਸ਼ ਨੂੰ ਦਬਾ ਨਹੀਂ ਸਕਣਗੀਆਂ।
Comments (0)