ਤਿੰਨ ਹਫ਼ਤਿਆਂ ਦੀ ਫਰਲੋ ’ਤੇ ਸੌਦਾ ਸਾਧ ਜੇਲ੍ਹ ਵਿਚੋਂ ਰਿਹਾਅ ਹੋਕੇ ਬਾਗਪਤ ਪਹੁੰਚਿਆ,ਮੋਦੀ ਸਰਕਾਰ ਦਿਆਲ
ਤਿੰਨ ਹਫ਼ਤਿਆਂ ਦੀ ਫਰਲੋ ’ਤੇ ਸੌਦਾ ਸਾਧ ਜੇਲ੍ਹ ਵਿਚੋਂ ਰਿਹਾਅ ਹੋਕੇ ਬਾਗਪਤ ਪਹੁੰਚਿਆ,ਮੋਦੀ ਸਰਕਾਰ ਦਿਆਲ
*ਰਾਜਸਥਾਨ ਚੋਣਾਂ ਤੇ ਅਗਲੇ ਸਾਲ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਭ ਖਟਨਾ ਚਾਹੁੰਦੀ ਏ ਮੋਦੀ ਸਰਕਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਰੋਹਤਕ- ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਸੌਦਾ ਸਾਧ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਪਹੁੰਚ ਚੁਕਾ ਹੈ। ਉਹ ਉਥੇ ਹੀ ਰਹੇਗਾ।ਯਾਦ ਰਹੇ ਕਿ ਸਾਲ 2023 ਵਿਚ ਇਹ ਤੀਜੀ ਵਾਰ ਹੈ ਜਦ ਬਲਾਤਕਾਰੀ ਬਾਬਾ ਸਲਾਖਾਂ ਵਿੱਚੋਂ ਬਾਹਰ ਆਇਆ ਹੈ।ਇਸ ਤੋਂ ਪਹਿਲਾਂ ਸੌਦਾ ਸਾਧ ਨੂੰ 7 ਵਾਰ ਪੈਰੋਲ ਮਿਲ ਚੁੱਕੀ ਹੈ।ਉਥੇ ਹੀ ਡੇਰਾ ਮੁਖੀ ਨੂੰ ਫਰਲੋ ਮਿਲਣ ਕਾਰਨ ਸਿਆਸੀ ਸੰਸਾਰ ਵਿਚ ਚਰਚੇ ਜ਼ੋਰਾਂ 'ਤੇ ਹਨ ਕਿ ਮੋਦੀ ਸਰਕਾਰ ਉਸ ਉਪਰ ਦਿਆਲ ਹੈ ਤੇ ਰਾਜਸਥਾਨ ਚੋਣਾਂ ਤੇ ਅਗਲੇ ਸਾਲ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲਾਭ ਖਟਨਾ ਚਾਹੁੰਦੀ ਹੈ।
ਸੌਦਾ ਸਾਧ ਜੋ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।ਸੌਦਾ ਸਾਧ ਵਲੋਂ 16 ਸਾਲ ਪਹਿਲਾਂ ਇੱਕ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਕੀਤੀ ਹੱਤਿਆ ਦੇ ਮਾਮਲੇ ਵਿੱਚ 2019 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਇੰਨਾ ਹੀ ਨਹੀਂ ਸੌਦਾ ਸਾਧ ਨੂੰ 2021 ਵਿੱਚ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਮ ਮਾਮਲੇ ਵੀ ਚਾਰ ਹੋਰ ਮੁਲਜ਼ਮਾਂ ਸਹਿਤ ਦੋਸ਼ੀ ਠਹਿਰਾਇਆ ਗਿਆ ਸੀ। ਸੌਦਾ ਸਾਧ ਦੀ ਫਰਲੋ 'ਤੇ ਮੋਦੀ ਸਰਕਾਰ ਉਪਰ ਸੁਆਲ ਉਠਾਏ ਸ਼੍ਰੋਮਣੀ ਕਮੇਟੀ ਨੇ ਕਤਲ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ਾਂ ਤਹਿਤ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਸੌਦਾ ਸਾਧ ਨੂੰ 8ਵੀਂ ਵਾਰ ਫਰਲੋ ’ਤੇ ਰਿਹਾਅ ਕਰਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਸ ਦੋਗਲੀ ਨੀਤੀ ਕਾਰਨ ਸਿੱਖਾਂ ਅੰਦਰ ਬੇਭਰੋਸਗੀ ਤੇ ਵਿਤਕਰੇ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸੌਦਾ ਸਾਧ ਨੂੰ ਵਾਰ-ਵਾਰ ਫਰਲੋ ਦਿੱਤੀ ਜਾ ਰਹੀ ਹੈ ਜਦੋਂਕਿ ਸਿੱਖ ਕੌਮ ਵੱਲੋਂ ਦਹਾਕਿਆਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਉਠਾਈ ਜਾ ਰਹੀ ਆਵਾਜ਼ ਨੂੰ ਸਰਕਾਰਾਂ ਨਹੀਂ ਸੁਣ ਰਹੀਆਂ।
ਸੌਦਾ ਸਾਧ ਕਦੋਂ ਕਦੋਂ ਬਾਹਰ ਆਇਆ
• ਸੌਦਾ ਸਾਧ ਨੂੰ ਪਹਿਲੀ ਵਾਰ 24 ਅਕਤੂਬਰ 2020 ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਇੱਕ ਦਿਨ ਲਈ ਪੈਰੋਲ ਦਿੱਤੀ ਗਈ ਸੀ।
• ਡੇਰਾ ਮੁਖੀ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਇੱਕ ਦਿਨ ਲਈ ਦੂਜੀ ਵਾਰ ਛੁੱਟੀ ਦਿੱਤੀ ਗਈ ਸੀ।
• ਤੀਜੀ ਵਾਰ 7 ਫਰਵਰੀ 2022 ਨੂੰ ਸੌਦਾ ਸਾਧ ਨੂੰ 21 ਦਿਨਾਂ ਦੀ ਫ਼ਰਲੋ ਦਿੱਤੀ ਗਈ।
• ਚੌਥੀ ਵਾਰ 17 ਜੂਨ 2022 ਨੂੰ ਡੇਰਾ ਮੁਖੀ ਨੂੰ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ।
• 18 ਅਕਤੂਬਰ 2022 ਵਿੱਚ ਪੰਜਵੀਂ ਵਾਰ ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ।
• ਛੇਵੀਂ ਵਾਰ 21 ਜਨਵਰੀ 2023 ਨੂੰ ਸੌਦਾ ਸਾਧ ਨੂੰ ਫਿਰ 40 ਦਿਨਾਂ ਲਈ ਬਾਹਰ ਆਇਆ
• ਇਸ ਤੋਂ ਬਾਅਦ 20 ਜੁਲਾਈ 2023 ਨੂੰ ਡੇਰਾ ਮੁਖੀ ਨੂੰ 7ਵੀਂ ਵਾਰ ਪੈਰੋਲ ਮਿਲੀ ਹੈ। ਜੋ ਕਿ 30 ਦਿਨਾਂ ਦੀ ਸੀ
. ਹੁਣ 20 ਨਵੰਬਰ 2023 ਨੂੰ ਇਕ ਵਾਰ ਫਿਰ ਤੋਂ ਬਲਾਤਕਾਰੀ ਬਾਬਾ 21 ਦਿਨਾਂ ਦੀ ਫ਼ਰਲੋ 'ਤੇ ਬਾਹਰ ਆ ਰਿਹਾ ਹੈ
Comments (0)